21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕੌਮੀ ਸ਼ਾਹ-ਮਾਰਗਾਂ ਦੇ ਰੱਖ-ਰਖਾਅ ਲਈ ਨਵੀਂ ਤਕਨੀਕ ਦਾ ਸਹਾਰਾ ਐਨ.ਐਚ.ਏ.ਆਈ. ਵਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ <br/>

Ad Position 21
No active advertisement
ਅਜੀਤ ਡੈਸਕ 11-06-2026
ਮੰਡੀ ਗੋਬਿੰਦਗੜ੍ਹ, 10 ਜੂਨ (ਮੋਹਿਤ ਸਿੰਗਲਾ)-ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨ.ਐਚ.ਏ.ਆਈ.) ਨੇ ਕੌਮੀ ਸ਼ਾਹ ਮਾਰਗਾਂ ਅਤੇ ਐਕਸਪ੍ਰੈੱਸਵੇਅਜ਼ ਦੇ ਰੱਖ-ਰਖਾਅ ਨੂੰ ਹੋਰ ਪ੍ਰਭਾਵਸ਼ਾਲੀ, ਤੇਜ਼ ਅਤੇ ਆਧੁਨਿਕ ਬਣਾਉਣ ਲਈ ਤਕਨਾਲੋਜੀ-ਆਧਾਰਿਤ ਨਵੀਂ ਪਹਿਲ ਸ਼ੁਰੂ ਕੀਤੀ ਹੈ¢ ਇਸ ਤਹਿਤ ਮਸ਼ੀਨਾਂ ਰਾਹੀਂ ਨਾਲਿਆਂ ਦੀ ਸਫ਼ਾਈ, ਸਵੈਚਾਲਿਤ ਤਰੀਕੇ ਨਾਲ ਖੱਡਿਆਂ ਦੀ ਮੁਰੰਮਤ ਅਤੇ ਯੰਤਰਿਕ ਸੜਕ ਸਫ਼ਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਵਿਸਤਿ੍ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ¢ ਅਥਾਰਟੀ ਅਨੁਸਾਰ ਇਨ੍ਹਾਂ ਕਦਮਾਂ ਦਾ ਮੁੱਖ ਉਦੇਸ਼ ਰਾਸ਼ਟਰੀ ਰਾਜਮਾਰਗਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ, ਉਨ੍ਹਾਂ ਦੀ ਟਿਕਾਊ ਸਮਰਥਾ ਵਧਾਉਣਾ ਤੇ ਯਾਤਰੀਆਂ ਨੂੰ ਹੋਰ ਬਿਹਤਰ ਤੇ ਸੁਰੱਖਿਅਤ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ¢ ਆਉਣ ਵਾਲੇ ਮਾਨਸੂਨ ਨੂੰ ਧਿਆਨ ਵਿਚ ਰੱਖਦਿਆਂ ਐਨ.ਐਚ.ਏ.ਆਈ. ਨੇ ਸ਼ਹਿਰੀ ਅਤੇ ਆਬਾਦੀ ਵਾਲੇ ਖੇਤਰਾਂ ਵਿਚ ਸਥਿਤ ਰਾਜਮਾਰਗਾਂ ਅਤੇ ਐਕਸਪ੍ਰੈਸਵੇਅਜ਼ ਦੇ ਨਾਲਿਆਂ ਦੀ ਮਸ਼ੀਨੀ ਸਫ਼ਾਈ 'ਤੇ ਖਾਸ ਜ਼ੋਰ ਦਿੱਤਾ ਹੈ¢ ਇਸ ਲਈ ਹਾਈ-ਫਲੋ ਸੁਪਰ ਸਕਸ਼ਨ ਅਤੇ ਜੈਟਿੰਗ ਯੂਨਿਟਾਂ, ਹਾਈਡ੍ਰੋਲਿਕ ਗ੍ਰੈਬ ਮਸ਼ੀਨਾਂ ਤੇ ਡਰੇਨੇਜ ਪੰਪ ਸੈੱਟ ਵਰਗੇ ਆਧੁਨਿਕ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ¢ ਅਥਾਰਟੀ ਨੇ ਸਵੈਚਾਲਿਤ ਖੱਡਾ-ਭਰਨ, ਕੰਪੈਕਸ਼ਨ ਅਤੇ ਪੈਚਿੰਗ ਮਸ਼ੀਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ¢ ਇਨ੍ਹਾਂ ਮਸ਼ੀਨਾਂ ਨੂੰ ਪ੍ਰਦਰਸ਼ਨ-ਆਧਾਰਿਤ ਰੱਖ-ਰਖਾਅ ਠੇਕਿਆਂ ਹੇਠ ਲਾਜ਼ਮੀ ਉਪਕਰਨਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾਵੇਗਾ¢ ਮੌਜੂਦਾ ਸਮੇਂ ਵਿਚ ਅਜਿਹੀਆਂ ਮਸ਼ੀਨਾਂ ਪੰਜਾਬ, ਵਾਰਾਣਸੀ-ਔਰੰਗਾਬਾਦ ਅਤੇ ਹੰਡੀਆ-ਰਾਜਾਤਾਲਾਬ ਰਾਸ਼ਟਰੀ ਰਾਜਮਾਰਗਾਂ ਸਮੇਤ ਹਰਿਆਣਾ ਅਤੇ ਗੁਜਰਾਤ ਦੇ ਕਈ ਪ੍ਰਾਜੈਕਟਾਂ ਵਿੱਚ ਵਰਤੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਰਾਜਪਾਲ ਬੇਗੜਾ ਦੀ ਅਹਿਮ ਅਹੁਦਿਆਂ 'ਤੇ ਨਿਯੁਕਤੀ ਅਗਲੀ ਖ਼ਬਰ ਸੂਬੇ ਦੇ ਸਰਕਾਰੀ ਜਾਂ ਨਿੱਜੀ ਹਸਪਤਾਲ ਬਕਾਇਆ ਬਿੱਲ ਤੇ ਹੋਰ ਖ਼ਰਚਿਆਂ ਦੇ ਆਧਾਰ 'ਤੇ ਹੁਣ ਨਹੀਂ ਰੋਕ ਸਕਣਗੇ ਮਿ੍ਤਕਦੇਹ ਨ...
Ad Position 24