ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰੱਸ ਸੇਵਾ ਦੀ ਸ਼ੁਰੂਆਤ 16 ਜੂਨ ਤੋਂ
ਅੰਮਿ੍ਤਸਰ, 11 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਨੇ ਖੁਸ਼ਖ਼ਬਰੀ ਦਿੰਦੇ ਹੋਏ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰਸ ਦੀ ਸ਼ੁਰੂਆਤ ਦਾ ਆਿਖ਼ਰਕਾਰ ਐਲਾਨ ਕਰ ਦਿੱਤਾ ਹੈ | ਇਹ ਰੇਲਗੱਡੀ 16 ਜੂਨ ਤੋਂ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਕਟੜਾ ਲਈ ਚੱਲੇਗੀ | ਜਾਣਕਾਰੀ ਮੁਤਾਬਕ ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪੈ੍ਰਸ ਦੇ ਚੱਲਣ ਦੀ ਲੰਮੇ ਸਮੇਂ ਤੋਂ ਉਡੀਕ ਸੀ, ਜੋ ਹੁਣ ਪੂਰੀ ਹੋਣ ਜਾ ਰਹੀ ਹੈ | ਰੇਲਵੇ ਵਲੋਂ ਉਕਤ ਰੇਲਗੱਡੀ ਦਾ ਸੰਚਾਲਕ 16 ਜੂਨ 2026 ਨੂੰ ਅੰਮਿ੍ਤਸਰ ਤੋਂ ਕੀਤਾ ਜਾ ਰਿਹਾ ਹੈ, ਜਦਕਿ 17 ਜੂਨ 2026 ਨੂੰ ਕਟੜਾ ਤੋਂ ਇਸਦਾ ਸੰਚਾਲਨ ਹੋਵੇਗਾ | ਰੇਲਗੱਡੀ ਨੰਬਰ 26405 ਅੰਮਿ੍ਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਸ਼ਾਮ 4:40 ਵਜੇ ਰਵਾਨਾ ਹੋਵੇਗੀ, ਜੋ ਰਸਤੇ 'ਚ ਬਟਾਲਾ ਸ਼ਾਮ 5:18 ਵਜੇ, ਗੁਰਦਾਸਪੁਰ ਸ਼ਾਮ 5:58 ਵਜੇ, ਪਠਾਨਕੋਟ ਸ਼ਾਮ 6:32 ਵਜੇ, ਜੰਮੂ ਤਵੀ ਰਾਤ 8:03 ਹੁੰਦੇ ਹੋਏ ਰਾਤ 9:45 ਵਜੇ ਕਟੜਾ ਪਹੁੰਚੇਗੀ | ਜਦਕਿ ਆਪਣੀ ਵਾਪਸੀ ਦੀ ਯਾਤਰਾ 'ਤੇ ਰੇਲਗੱਡੀ ਨੰਬਰ-26406 ਸਵੇਰੇ 6:40 ਵਜੇ ਕਟੜਾ ਤੋਂ ਰਵਾਨਾ ਹੋਵੇਗੀ ਅਤੇ ਲਗਭਗ 11:40 ਵਜੇ ਅੰਮਿ੍ਤਸਰ ਪਹੁੰਚੇਗੀ | ਜੇਕਰ ਇਸ ਰੇਲਗੱਡੀ ਦੇ ਕਿਰਾਏ ਦੀ ਗੱਲ ਕਰੀਏ ਤਾਂ ਅੰਮਿ੍ਤਸਰ ਤੋਂ ਕਟੜਾ ਦਾ ਕਿਰਾਇਆ ਏ. ਸੀ. ਚੇਅਰ ਕਾਰ ਲਈ 1,170 ਅਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ 2,085 ਦਾ ਨਿਰਧਾਰਤ ਕੀਤਾ ਗਿਆ ਹੈ | ਇਹ ਗੱਡੀ ਸ਼ਨੀਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਦਿਨ ਚੱਲੇਗੀ |
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ
ਅਜੀਤ ਡੈਸਕ
12-06-2026