22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਵੰਦੇ ਭਾਰਤ ਰੇਲ ਗੱਡੀ 16 ਜੂਨ ਨੂੰ ਅੰਮਿ੍ਤਸਰ ਤੋਂ ਕਟੜਾ ਵੈਸ਼ਨੋ ਦੇਵੀ ਸ਼ੁਰੂ ਹੋਵੇਗੀ-ਸੇਖੜੀ <br/>

Ad Position 21
No active advertisement
ਅਜੀਤ ਡੈਸਕ 14-06-2026
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ
ਬਟਾਲਾ, 13 ਜੂਨ (ਸਤਿੰਦਰ ਸਿੰਘ)-ਅੰਮਿ੍ਤਸਰ ਤੋਂ ਕੱਟੜਾ ਸ੍ਰੀ ਮਾਤਾ ਵੈਸ਼ਨੋ ਦੇਵੀ ਲਈ 16 ਜੂਨ ਤੋਂ ਵੰਦੇ ਭਾਰਤ ਰੇਲ ਗੱਡੀ ਆਰੰਭ ਹੋਵੇਗੀ | ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਨੇ ਇਹ ਰੇਲ ਗੱਡੀ ਸ਼ੁਰੂ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ | ਸ੍ਰੀ ਸੇਖੜੀ ਨੇ ਕਿਹਾ ਕਿ ਸ਼੍ਰੀ ਵੈਸ਼ਨੋ ਦੇਵੀ ਲਈ ਰੇਲ ਗੱਡੀ ਚਲਾਉਣ ਦੀ ਪਿਛਲੇ ਲੰਬੇ ਤੋਂ ਸ਼ਰਧਾਲੂਆਂ ਦੀ ਵੱਡੀ ਮੰਗ ਸੀ, ਜੋ ਹੁਣ ਭਾਰਤ ਸਰਕਾਰ ਨੇ ਪੂਰੀ ਕੀਤੀ ਹੈ | ਇਹ ਰੇਲ ਗੱਡੀ ਚੱਲਣ ਨਾਲ ਅੰਮਿ੍ਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਤੇ ਹੋਰਨਾਂ ਰੂਟਾਂ ਵਾਲੇ ਸ੍ਰੀ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀ ਅੰਮਿ੍ਤਸਰ ਤੋਂ ਸ਼ਾਮ 4:40 ਤੋਂ ਚੱਲਿਆ ਕਰੇਗੀ ਤੇ ਰਾਤ 9:45 ਵਜੇ ਕੱਟੜਾ ਵਿਖੇ ਪਹੁੰਚੇਗੀ | ਇਸ ਮੌਕੇ ਅਸ਼ਵਨੀ ਮਲਹੋਤਰਾ, ਕੁਲਭੂਸ਼ਨ ਵਿਗ, ਰੂਪੀ ਭੁੱਲਰ, ਕਿਸ਼ਨ ਲਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਜ਼ੀਰਿਸਤਾਨ 'ਚ 21 ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ <br/> ਅਗਲੀ ਖ਼ਬਰ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵੀ.ਸੀ. ਦੀ ਨਿਯੁਕਤੀ ਲਈ 30 ਜੂਨ ਤੱਕ ਅਰਜ਼ੀਆਂ ਮੰਗੀਆਂ
Ad Position 24