21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮਾਝਾ ਕਾਂਗਰਸ ਦਾ ਸੀ ਤੇ ਕਾਂਗਰਸ ਦਾ ਹੀ ਰਹੇਗਾ-ਰੰਧਾਵਾ

Ad Position 21
No active advertisement
ਅਜੀਤ ਡੈਸਕ 15-06-2026

ਚੰਡੀਗੜ੍ਹ, 14 ਜੂਨ (ਵਿਕਰਮਜੀਤ ਸਿੰਘ ਮਾਨ)- ਸੂਬੇ ਦੇ ਮਾਝਾ ਖੇਤਰ ਵਿਚ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ 'ਤੇ ਸੀਨੀਅਰ ਕਾਂਗਰਸੀ ਆਗੂ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 2027 ਦੀ ਲੜਾਈ ਦਾ ਇਹ ਸਿਰਫ਼ ਇਕ ਟਰੇਲਰ ਹੈ, ਪੂਰੀ ਫ਼ਿਲਮ ਹਾਲੇ ਬਾਕੀ ਹੈ | ਉਨ੍ਹਾਂ ਕਿਹਾ ਕਿ ਮਾਝੇ ਦੇ ਲੋਕਾਂ ਨੇ ਗੁਰਦਾਸਪੁਰ ਵਿਚ ਨਾ ਸਿਰਫ਼ ਭਾਜਪਾ ਦੇ ਸ਼ਹਿਰੀ ਕਿਲ੍ਹੇ ਨੂੰ ਢਾਹਿਆ ਹੈ, ਸਗੋਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੰਕਾਰ ਨੂੰ ਵੀ ਤੋੜਿਆ ਹੈ | ਲੋਕਾਂ ਨੇ 'ਆਪ' ਅਤੇ ਭਾਜਪਾ ਨੂੰ ਉਨ੍ਹਾਂ ਦੀ ਸਿਆਸੀ ਹੈਸੀਅਤ ਦਾ ਅਹਿਸਾਸ ਕਰਵਾ ਦਿੱਤਾ ਹੈ | ਰੰਧਾਵਾ ਨੇ ਭਾਜਪਾ ਤੇ 'ਆਪ' ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮਾਝਾ ਕਾਂਗਰਸ ਦਾ ਸੀ, ਕਾਂਗਰਸ ਦਾ ਹੈ ਅਤੇ ਕਾਂਗਰਸ ਦਾ ਹੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕਾਂ ਅਤੇ ਭਾਈ ਵਡਾਲਾ ਵਿਚਕਾਰ ਹੋਇਆ ਵਿਵਾਦ ਅਗਲੀ ਖ਼ਬਰ ਭਾਜਪਾ ਵਲੋਂ ਡਾ. ਅੰਬੇਡਕਰ ਦੇ ਜੀਵਨ ਨਾਲ ਜੁੜੇ ਪਵਿੱਤਰ ਸਥਾਨਾਂ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ
Ad Position 24