ਸ਼ਾਹਕੋਟ, 15 ਜੂਨ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੰਨੀਆਂ ਕਲਾਂ ਤੋਂ ਹਰਭਜਨ ਸਿੰਘ ਸਾਬਕਾ ਪੁਲਿਸ ਇੰਸਪੈਕਟਰ ਵਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ | ਹਰਭਜਨ ਸਿੰਘ ਵਲੋਂ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਗਈ ਤੇ ਉਨ੍ਹਾਂ ਦੀ ਜੇਬ੍ਹ 'ਚੋਂ ਚਾਰ ਸਫ਼ਿਆਂ ਵਾਲਾ ਇਕ ਸੁਸਾਈਡ ਨੋਟ ਵੀ ਮਿਲਿਆ ਹੈ | ਮਿ੍ਤਕ ਦੀ ਪਤਨੀ ਕੁਲਵੰਤ ਕੌਰ ਵਾਸੀ ਪਿੰਡ ਕੰਨੀਆਂ ਕਲਾਂ (ਸ਼ਾਹਕੋਟ) ਨੇ ਦੱਸਿਆ ਕਿ ਉਹ ਸ਼ਾਮ ਸਮੇਂ ਆਪਣੀ ਨਨਾਣ ਦੇ ਘਰ ਗਈ ਅਤੇ ਮੇਰੇ ਪਤੀ ਹਰਭਜਨ ਸਿੰਘ ਘਰ 'ਚ ਇਕੱਲੇ ਹੀ ਸਨ, ਜਿਨ੍ਹਾਂ ਪ੍ਰੇਸ਼ਾਨੀ ਵਿਚ ਆ ਕੇ ਸਲਫਾਸ ਨਿਗਲਣ ਉਪਰੰਤ ਨਿਊਜ਼ੀਲੈਂਡ ਵਿਖੇ ਰਹਿੰਦੇ ਆਪਣੇ ਲੜਕੇ ਨੂੰ ਫੋਨ ਕਰਕੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ | ਉਪਰੰਤ ਉਸਨੇ ਆਪਣੇ ਪਤੀ ਨੂੰ ਮੁਢਲੀ ਸਹਾਇਤਾ ਲਈ ਸ਼ਾਹਕੋਟ ਦੇ ਇਕ ਹਸਪਤਾਲ ਤੇ ਬਾਅਦ 'ਚ ਜਲੰਧਰ ਵਿਖੇ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਹਰਭਜਨ ਸਿੰਘ ਦੀ ਮੌਤ ਹੋ ਗਈ | ਕੁਲਵੰਤ ਕੌਰ ਨੇ ਦੱਸਿਆ ਕਿ ਮੇਰਾ ਲੜਕਾ ਅਮਰਪ੍ਰੀਤ ਸਿੰਘ ਨਿਊਜ਼ੀਲੈਂਡ ਵਿਖੇ ਰਹਿੰਦਾ ਹੈ | ਉਸ ਦਾ ਵਿਆਹ 2025 ਵਿਚ ਨਵਦੀਪ ਕੌਰ ਪੁੱਤਰੀ ਰਛਪਾਲ ਸਿੰਘ ਵਾਸੀ ਪਿੰਡ ਪਨਿਆਰ ਤਹਿਸੀਲ ਕਲਾਨੌਰ ਜ਼ਿਲ੍ਹਾ ਗੁਲਦਾਸਪੁਰ ਨਾਲ ਹੋਇਆ ਸੀ ਤੇ ਲੜਕੀ ਵੀ ਨਿਊਜ਼ੀਲੈਂਡ ਵਿਖੇ ਹੀ ਰਹਿੰਦੀ ਹੈ | ਨੂੰ ਹ ਨਵਦੀਪ ਕੌਰ ਤੇ ਉਸ ਦੇ ਰਿਸ਼ਤੇਦਾਰ ਮੇਰੇ ਲੜਕੇ ਨੂੰ ਨਿਊਜ਼ੀਲੈਂਡ 'ਚ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਮੇਰੇ ਲੜਕੇ ਤੇ ਨੂੰ ਹ ਦਾ ਕੇਸ ਨਿਊਜ਼ੀਲੈਂਡ ਵਿਖੇ ਚੱਲ ਰਿਹਾ ਸੀ, ਇਸ ਦੇ ਬਾਵਜੂਦ ਮੇਰੀ ਨੂੰ ਹ ਦੇ ਪੇਕੇ ਪਰਿਵਾਰ ਨੇ ਮੇਰੇ ਅਤੇ ਮੇਰੇ ਪਤੀ ਖ਼ਿਲਾਫ਼ ਬਟਾਲਾ ਪੁਲਿਸ ਥਾਣੇ ਵਿਖੇ ਸਿਆਸੀ ਦਬਾਅ ਹੇਠ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ |
ਉਨ੍ਹਾਂ ਦੱਸਿਆ ਕਿ ਮੈਂ ਤੇ ਮੇਰਾ ਪਤੀ ਮਿਤੀ 10 ਜੂਨ 2026 ਨੂੰ ਹੀ ਨਿਊਜ਼ੀਲੈਂਡ ਤੋਂ ਆਏ ਸੀ | ਸਾਨੂੰ ਨੂੰ ਹ ਤੇ ਪੇਕੇ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਇਕ ਸਾਲ ਤੋਂ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਮੇਰੇ ਪਤੀ ਨੇ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ | ਡੀ.ਐੱਸ.ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਨੂੰ ਹ ਨਵਦੀਪ ਕੌਰ ਅਤੇ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਕਰੀਬ 10 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਸੇਵਾ ਮੁਕਤ ਪੁਲਿਸ ਇੰਸਪੈਕਟਰ ਵਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ
ਅਜੀਤ ਡੈਸਕ
16-06-2026