ਚੰਡੀਗੜ੍ਹ ,19 ਜੂਨ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪ੍ਰੈੱਸ ਬਆਿਨ ਰਾਹੀਂ ਜਾਣਕਾਰੀ ਸਾਂਝੀ ਕੀਤੀ ਕਿ ਪੰਥਕ ਏਕਤਾ ਅਤੇ ਹੋਰਨਾਂ ਰਾਜਸੀ ਪਾਰਟੀਆਂ ਨਾਲ ਗਠਜੋੜ ਕਰਨ ਲਈ ਇਕ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਆਿ ਕਿ ਦੋ ਦਸੰਬਰ ਦੇ ਹੁਕਮਨਾਮਆਿਂ ਦੀ ਰੌਸ਼ਨੀ ‘ਚ ਪੰਜ ਸਿੰਘ ਸਾਹਿਬਾਨ ਵੱਲੋਂ ਪੰਥਕ ਪਾਰਟੀਆਂ ਨੂੰ ਇਕੱਠਾ ਕਰਕੇ ਜੋ ਇਕ ਨਿਸ਼ਾਨ ਸਾਹਿਬ ਹੇਠ ਲਿਆਉਣ ਦਾ ਸੱਦਾ ਦਿੱਤਾ ਸੀ, ਉਸਦੇ ਤਹਤਿ ਪਿਛਲੇ ਦਿਨੀਂ ਜਲੰਧਰ ‘ਚ ਚਾਰ ਜਥੇਬੰਦੀਆਂ ਨੇ ਇਕਜੁੱਟਤਾ ਕੀਤੀ ਸੀ। ਇਹਨਾਂ ਚਾਰ ਜਥੇਬੰਦੀਆਂ ‘ਚ ਸਾਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ, ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਹੁਰਾਂ ਦੀ ਅਗਵਾਈ ਵਾਲਾ ਇੰਟਰਨੈਸ਼ਨਲ ਪੰਥਕ ਦਲ, ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਯੁਨਾਈਟਡ ਅਕਾਲੀ ਦਲ ਅਤੇ ਗੁਰਿੰਦਰ ਸਿੰਘ ਬਾਜਵਾ ਦੀ ਬੇਗਮਪੁਰਾ ਖਾਲਸਾ ਰਾਜ ਪਾਰਟੀ ਸ਼ਾਮਲ ਸੀ। ਬਾਕੀ ਪਾਰਟੀਆਂ ਨਾਲ ਏਕਤਾ ਕਰਨ ਲਈ ਇ੍ਹਨਾਂ ਚੌਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਲੈ ਕੇ ਇਕ ਅੱਠ ਮੈਂਬਰੀ ਕਮੇਟੀ ਗਠਤਿ ਕੀਤੀ ਗਈ ਹੈ। ਇਸ ਕਮੇਟੀ ‘ਚ ਗੁਰਪ੍ਰਤਾਪ ਸਿੰਘ ਵਡਾਲਾ, ਸ ਸੁੱਚਾ ਸਿੰਘ ਛੋਟੇਪੁਰ, ਬੂਟਾ ਸਿੰਘ ਰਣਸੀਂਹ, ਗਰਿੰਦਰ ਸਿੰਘ ਬਾਜਵਾ, ਸਤਿੰਦਰ ਸਿੰਘ ਈਸੜੂ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਮੋਹਕਮ ਸਿੰਘ ਅਤੇ ਪਰਮਪਾਲ ਸਿੰਘ ਸਭਰਾਅ ਸ਼ਾਮਲ ਹਨ। ਇਸ ਸਮੇਂ ਗਆਿਨੀ ਹਰਪ੍ਰੀਤ ਸਿੰਘ ਹੁਰਾਂ ਨੇ ਕੁੱਝ ਨਵੇਂ ਆਬਜ਼ਰਵਰ ਲਾਉਣ ਦਾ ਐਲਾਨ ਵੀ ਕੀਤਾ ਜਿਨ੍ਹਾਂ ‘ਚ ਜ਼ਿਲ੍ਹਾ ਬਰਨਾਲਾ-ਮਾਨਸਾ ਤੋਂ ਗੋਬਿੰਦ ਸਿੰਘ ਲੌਂਗੋਵਾਲ,ਹਰਵਿੰਦਰ ਸਿੰਘ ਗਗੜਪੁਰ, ਮੁਕਤਸਰ-ਫਾਜਿਲਕਾ ਤੋਂ ਹਰਦੇਵ ਸਿੰਘ , ਫਿਰੋਜ਼ਪੁਰ-ਫਰੀਦਕੋਟ ਤੋਂ ਗੁਰਭੇਜ ਸਿੰਘ ਸਿੱਧੂ ਅਤੇ ਜੱਥੇਦਾਰ ਚਰਨ ਸਿੰਘ ਨੂੰ ਆਬਜ਼ਰਵਰ ਲਗਾਇਆ ਗਿਆ। ਪ੍ਰੈਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।