ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਚਨਾਬ ਦਰਿਆ ’ਤੇ ਭਾਰਤੀ ਪ੍ਰਾਜੈਕਟ ਪੈਦਾ ਕਰ ਸਕਦੇ ਵੱਡਾ ਖ਼ਤਰਾ

Ad Position 21
No active advertisement
ਅਜੀਤ ਡੈਸਕ 20-06-2026
ਅੰਮ੍ਰਿਤਸਰ, 19 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸਿੰਧੂ ਬੇਸਿਨ ਦੇ ਦਰਿਆਵਾਂ ‘ਤੇ ਭਾਰਤ ਦੇ ਨਵੇਂ ਪ੍ਰਾਜੈਕਟਾਂ ‘ਤੇ ਆਪਣਾ ਇਤਰਾਜ਼ ਪ੍ਰਗਟ ਕਰਦਿਆਂ ਕਈ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਸਿੰਧੂ ਨਦੀ ਪ੍ਰਣਾਲੀ ‘ਤੇ ਭਾਰਤ ਦੇ ਜਲ ਭੰਡਾਰ ਵਿਸਥਾਰ ਅਤੇ ਪਾਣੀ ਦੇ ਮੋੜ ਦੇ ਪ੍ਰਾਜੈਕਟ ਪੂਰੇ ਖੇਤਰ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਪਾਕਿਸਤਾਨੀ ਸਰਕਾਰ ਇਨ੍ਹਾਂ ਪ੍ਰਾਜੈਕਟਾਂ ਦਾ ਵਿਰੋਧ ਕਰ ਰਹੀ ਹੈ, ਜਦੋਂ ਕਿ ਭਾਰਤ ਕਹਿੰਦਾ ਹੈ ਕਿ ਪਾਣੀ ਦੀ ਵਰਤੋਂ ਜਾਂ ਡੈਮ ਨਿਰਮਾਣ ਉਸ ਦੇ ਅਧਿਕਾਰ ਖੇਤਰ ‘ਚ ਹੈ। ਡਾਰ ਨੇ ਇਹ ਵੀ ਕਿਹਾ ਕਿ ਭਾਰਤ ਦੇ ਪ੍ਰਾਜੈਕਟ ਨਦੀ ਦੇ ਕੁਦਰਤੀ ਵਹਾਅ ਨੂੰ ਬਦਲ ਸਕਦੇ ਹਨ। ਨਤੀਜੇ ਵਜੋਂ, ਭਾਰਤ ਦੀਆਂ ਕਾਰਵਾਈਆਂ ਪਾਕਿ ‘ਚ ਖੇਤਰੀ ਸਥਿਰਤਾ ਅਤੇ ਪਾਣੀ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੀਆਂ ਹਨ। ਇਸਹਾਕ ਡਾਰ ਨੇ ਬ੍ਰਸੇਲਜ਼ ‘ਚ ਜਲ ਸਰੋਤਾਂ ‘ਤੇ ਇਕ ਕਾਨਫ਼ਰੰਸ ‘ਚ ਬੋਲਦਿਆਂ ਸਿੰਧੂ ਜਲ ਸੰਧੀ ਦਾ ਮੁੱਦਾ ਉਠਾਇਆ। ਡਾਰ ਨੇ ਕਿਹਾ ਕਿ ਭਾਰਤ ਨੇ ਸਿੰਧ, ਚਨਾਬ ਅਤੇ ਰਾਵੀ ਨਦੀਆਂ ‘ਤੇ ਜਲ ਭੰਡਾਰ ਬਣਾਉਣ, ਮੌਜੂਦਾ ਢਾਂਚਿਆਂ ਦਾ ਵਿਸਥਾਰ ਕਰਨ ਅਤੇ ਪਾਣੀ ਨੂੰ ਮੋੜਨ ਵਰਗੇ ਪ੍ਰਾਜੈਕਟ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁੱਲ ਮਿਲਾ ਕੇ ਘੱਟੋ-ਘੱਟ 17 ਅਜਿਹੇ ਪ੍ਰਾਜੈਕਟ ਪੂਰੇ ਦਰਿਆਈ ਪ੍ਰਣਾਲੀ ਨੂੰ ਦੇਣਗੇ, ਜਿਸ ਨਾਲ ਭਾਰਤ ਨੂੰ ਪਣ-ਪ੍ਰਧਾਨਤਾ ਪ੍ਰਾਪਤ ਕਰਨ ਦਾ ਸਾਧਨ ਮਿਲੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਪਾਕਿ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਪਾਕਿ ਭਾਰਤ ਨੂੰ ਸਿੰਧੂ ਜਲ ਸੰਧੀ ’ਤੇ ਸਖ਼ਤ ਜਵਾਬ ਦੇਣ ਲਈ ਤਿਆਰ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਵਾਪਿਸ ਭਾਰਤ ਪਰਤੇ
Ad Position 24
No active advertisement