ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਅਮਰਇੰਦਰ ਸਿੰਘ ਲਿਬੜਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 21-06-2026

ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗਾ-ਮਨਪ੍ਰੀਤ ਸਿੰਘ ਇਯਾਲੀ
ਫ਼ਤਹਿਗੜ੍ਹ ਸਾਹਿਬ, 20 ਜੂਨ (ਬਲਜਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੀਨੀਅਰ ਟਕਸਾਲੀ ਅਕਾਲੀ ਆਗੂ ਅਮਰਇੰਦਰ ਸਿੰਘ ਲਿਬੜਾ ਸਪੁੱਤਰ ਸਵ. ਕਿਰਪਾਲ ਸਿੰਘ ਲਿਬੜਾ ਸਾਬਕਾ ਵਿਧਾਇਕ ਅੱਜ ਇੱਥੇ ਵਿਰਾਸਤ ਵਿਲਾ ਵਿਚ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਹੋ ਗਏ। ਇਸ ਦੌਰਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮੇਤ ਸਮੁੱਚੀ ਲੀਡਰਸ਼ਿਪ ਨੇ ਅਮਰਇੰਦਰ ਸਿੰਘ ਲਿਬੜਾ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪਾਰਟੀ ਵਿਚ ਸ਼ਮੂਲੀਅਤ ਕਰਵਾਈ। ਇਸ ਮੌਕੇ ਲਿਬੜਾ ਨੇ ਕਿਹਾ ਕਿ ਉਨ੍ਹਾਂ ਆਪਣੇ ਸਾਥੀਆਂ ਦੀਆਂ ਭਾਵਨਾਵਾਂ ਅਨੁਸਾਰ ਜਥੇਬੰਦੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਹੈ। ਇਸ ਮੌਕੇ ਬਾਪੂ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਦਾਅਵਾ ਕੀਤਾ ਕਿ ਲੋਕ ਰਵਾਇਤੀ ਸਿਆਸੀ ਪਾਰਟੀਆਂ ਦੇ ਝੂਠੇ ਵਾਅਦਿਆਂ ਅਤੇ ਦਾਅਵਿਆਂ ਤੋਂ ਅੱਕ ਚੁੱਕੇ ਹਨ ਅਤੇ ਉਹ ਇੱਕ ਨਵੇਂ ਬਦਲ ਦੀ ਭਾਲ ਵਿਚ ਹਨ। ਵਿਵਾਦਿਤ ਵਾਇਰਲ ਵੀਡੀਓ ਦੇ ਮਾਮਲੇ ਸਬੰਧੀ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਬ ਉੱਚ ਹੈ ਅਤੇ ਉਹ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਗੇ। ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਜਸਪਾਲ ਸਿੰਘ ਦਾਦੂਮਾਜਰਾ, ਲਖਵੀਰ ਸਿੰਘ ਰੁਪਾਲਹੇੜੀ ਪ੍ਰਧਾਨ ਅੰਬੇਡਕਰ ਨਰੇਗਾ ਮਜ਼ਦੂਰ ਏਕਤਾ ਯੂਨੀਅਨ ਪੰਜਾਬ, ਸੁਰਜੀਤ ਸਿੰਘ ਚਨਾਰਥਲ, ਜਸਬੀਰ ਸਿੰਘ ਲੋਹਾ ਖੇੜੀ, ਸਵਰਨ ਸਿੰਘ ਬਾਠ, ਕੁਲਦੀਪ ਸਿੰਘ ਸੈਣੀ, ਹਰਪ੍ਰੀਤ ਸਿੰਘ ਥਾਬਲ, ਪੁਸ਼ਪਿੰਦਰ ਸਿੰਘ ਝਾਂਮਪੁਰ, ਗੁਰਿੰਦਰ ਸਿੰਘ ਝਾਂਮਪੁਰ, ਪਰਮਿੰਦਰ ਸਿੰਘ ਭੁੱਟਾ, ਕਮਲਜੀਤ ਸਿੰਘ ਸਾਨੀਪੁਰ, ਜਸਵੀਰ ਸਿੰਘ ਅਤਾਪੁਰ, ਨਰੇਸ਼ ਦੱਤਾ, ਸੁਨੀਲ ਠੁਕਰਾਲ, ਰਾਜਿੰਦਰ ਸਿੰਘ ਰੁੜਕੀ, ਦਲਵੀਰ ਸਿੰਘ ਦਾਦੂਮਾਜਰਾ, ਨਿਰਮਲ ਸਿੰਘ ਚਨਾਰਥਲ ਖ਼ੁਰਦ, ਤੇਜਿੰਦਰ ਸਿੰਘ ਸਾਬਕਾ ਸਰਪੰਚ ਲੋਹਾਖੇੜੀ, ਬਲਵਿੰਦਰ ਸਿੰਘ ਸੋਹੀ, ਨੰਬਰਦਾਰ ਕਿਰਪਾਲ ਸਿੰਘ ਡੇਰਾ ਮੀਰ ਮੀਰਾਂ, ਰਾਜਿੰਦਰ ਸਿੰਘ ਟਿਵਾਣਾ, ਪਰਮਜੀਤ ਕੌਰ, ਸੁਰਿੰਦਰਜੀਤ ਕੌਰ ਮੰਡੋਫਲ, ਬਲਵਿੰਦਰ ਕੌਰ, ਨੰਬਰਦਾਰ ਸੰਤੋਖ ਸਿੰਘ ਝਾਮਪੁਰ, ਯਾਦਵਿੰਦਰ ਸਿੰਘ ਵੜੈਚ, ਦਲਜਿੰਦਰ ਸਿੰਘ ਵੜੈਚ, ਸਿਮਰਨਜੀਤ ਸਿੰਘ ਭੈਰੋਂਪੁਰ ਆਦਿ ਪ੍ਰਮੁੱਖ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਜੌਹਲ ਸਕੱਤਰ ਜਰਨਲ, ਮਨਦੀਪ ਸਿੰਘ ਸਿੱਧੂ ਜਨਰਲ ਸਕੱਤਰ, ਸੰਦੀਪ ਸਿੰਘ ਰੁਪਾਲੋਂ ਹਲਕਾ ਇੰਚਾਰਜ ਪਾਇਲ, ਲਖਵੀਰ ਸਿੰਘ ਕੋਟਲਾ ਜ਼ਿਲ੍ਹਾ ਪ੍ਰਧਾਨ, ਡਾ. ਗੁਰਮੋਹਨ ਸਿੰਘ ਵਾਲੀਆ ਸਾਬਕਾ ਉਪ ਕੁਲਪਤੀ, ਮੇਵਾ ਸਿੰਘ ਬਡਾਲੀ, ਜਸਵੀਰ ਸਿੰਘ ਧਨੋਆ, ਸ਼ੇਰ ਸਿੰਘ ਰੁਪਾਲਹੇੜੀ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦਾ ਰਸਤਾ ਛੱਡਣ-ਫੈਡਰੇਸ਼ਨ ਗਰੇਵਾਲ ਅਗਲੀ ਖ਼ਬਰ ਵਿਦੇਸ਼ੀ ਵੀ ਆ ਰਹੇ ਹਨ ਸਟਿੱਚਲੈੱਸ ਐਂਡੋਸਕੋਪਿਕ ਸਪਾਈਨ ਸਰਜਰੀ ਲਈ-ਡਾ. ਤ੍ਰਿਵੇਦੀ
Ad Position 24
No active advertisement