14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਵਾਲੀਵਾਲ ਖਿਡਾਰੀ ਜਸਕਰਨ ਸਿੰਘ ਨੂੰ ਕੌਮੀ ਸਿਖਲਾਈ ਕੈਂਪ ਤੋਂ ਬਾਹਰ ਕੱਢਿਆ

Ad Position 21
repet_subhas-goyals [Copy P29]
ਅਜੀਤ ਡੈਸਕ 21-06-2026

ਔਜਲਾ ਨੇ ਪੀ.ਟੀ. ਊਸ਼ਾ ਨਾਲ ਮੁਲਾਕਾਤ ਕਰਕੇ ਦਖ਼ਲ ਦੇਣ ਦੀ ਕੀਤੀ ਮੰਗ
ਅੰਮ੍ਰਿਤਸਰ, 20 ਜੂਨ (ਰੇਸ਼ਮ ਸਿੰਘ)-ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਅੱਜ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਦੀ ਪ੍ਰਧਾਨ ਡਾ. ਪੀ.ਟੀ. ਊਸ਼ਾ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਉਭਰਦੇ ਵਾਲੀਬਾਲ ਖਿਡਾਰੀ ਜਸਕਰਨ ਸਿੰਘ ਨਾਲ ਕੌਮੀ ਸਿਖਲਾਈ ਕੈਂਪ ਤੋਂ ਬਾਹਰ ਕੱਢੇ ਜਾਣ ਦੀ ਹੋਈ ਬੇਇਨਸਾਫੀ ਦਾ ਮੁੱਦਾ ਚੁੱਕਿਆ ਕੇ ਇਸ ਮਾਮਲੇ ਵਿਚ ਨਿੱਜੀ ਦਖ਼ਲ ਦੀ ਮੰਗ ਕੀਤੀ। ਔਜਲਾ ਨੇ ਜ਼ਿਕਰ ਕੀਤਾ ਹੈ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਜਸਕਰਨ ਸਿੰਘ ਨੇ ਵਾਰਾਣਸੀ ਵਿਚ ਹੋਈ ਸੀਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ-2026 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਬੈਸਟ ਯੂਨੀਵਰਸਲ ਪਲੇਅਰ’ ਦਾ ਸਨਮਾਨ ਹਾਸਲ ਕੀਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਭਾਰਤੀ ਸੀਨੀਅਰ ਵਾਲੀਬਾਲ ਟੀਮ ਦੇ ਕੈਂਪ ਵਿਚ ਜਗ੍ਹਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਪ੍ਰਤਿਭਾ ਅਤੇ ਪ੍ਰਦਰਸ਼ਨ ਨੂੰ ਹੀ ਸਭ ਤੋਂ ਵੱਧ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾਂ ਡਾ: ਊਸ਼ਾ ਨੂੰ ਅਪੀਲ ਕੀਤੀ ਕਿ ਜਸਕਰਨ ਸਿੰਘ ਦੇ ਚੋਣ ਮਾਮਲੇ ਦੀ ਨਿਰਪੱਖ ਸਮੀਖਿਆ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਰਾਸ਼ਟਰੀ ਟੀਮ ਵਿਚ ਚੋਣ ਦਾ ਆਧਾਰ ਸਿਰਫ਼ ਪ੍ਰਤਿਭਾ, ਪ੍ਰਦਰਸ਼ਨ ਅਤੇ ਖੇਡਾਂ ਵਿਚ ਉੱਤਮਤਾ ਹੀ ਹੋਵੇ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵਲੋਂ 23 ਨੂੰ ਦੇਸ਼ ਵਿਆਪੀ ਵਿਰੋਧ ਦਾ ਐਲਾਨ ਅਗਲੀ ਖ਼ਬਰ ਈਰਾਨ-ਅਮਰੀਕਾ ਗੱਲਬਾਤ ’ਤੇ ਚਰਚਾ ਕਰਨ ਲਈ ਤਹਿਰਾਨ ਪਹੁੰਚੇ ਪਾਕਿ ਗ੍ਰਹਿ ਮੰਤਰੀ
Ad Position 24