15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

3 ਹਜ਼ਾਰ 89 ਕਰੋੜ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਪੰਜ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 21-06-2026

ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)-ਸਰਕਾਰ ਨਾਲ ਟੈਕਸ ਦੇ ਮਾਮਲੇ ਵਿਚ 3 ਹਜ਼ਾਰ 89 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਪੰਜ ਵਪਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਈ.ਡੀ. ਦੇ ਅਧਿਕਾਰੀ ਸੂਰਜ ਕੁਮਾਰ ਯਾਦਵ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਅਮਿਤ ਕੁਮਾਰ, ਉਸ ਦੇ ਭਰਾ ਮਨੀਸ਼ ਕੁਮਾਰ, ਗੌਰਵ ਅਗਰਵਾਲ ,ਗੁਰਦੀਪ ਸਿੰਘ ਅਤੇ ਬਲਵੰਤ ਸਿੰਘ ਤੋਂ ਇਲਾਵਾ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਬਾਰੇ ਮਹਿਕਮੇ ਨੂੰ ਮਨੀ ਲਾਂਡਰਿੰਗ ਸਬੰਧੀ ਪਤਾ ਲੱਗਾ ਸੀ, ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਕਈ ਹੈਰਾਨੀ ਜਨਕ ਤੱਥ ਸਾਹਮਣੇ ਆਏ। ਇਹ ਵੀ ਖ਼ੁਲਾਸਾ ਕੀਤਾ ਹੈ ਕਿ ਕਥਿਤ ਦੋਸ਼ੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਜੀ਼.ਐਸ.ਟੀ. ਨੰਬਰ ਹਾਸਲ ਕਰਦੇ ਹਨ। ਇਨ੍ਹਾਂ ਕਥਿਤ ਦੋਸ਼ੀਆਂ ਨੇ ਆਈ.ਡੀ.ਐਫ.ਸੀ. ਫ਼ਸਟ ਬੈਂਕ ਦੀਆਂ ਕਈ ਬਰਾਂਚਾਂ ਵਿਚ ਜਾਅਲੀ ਖਾਤੇ ਖੁਲ੍ਹਵਾ ਲਏ ਅਤੇ ਇਨ੍ਹਾਂ ਖਾਤਿਆਂ ਵਿਚ ਕਈ ਹਜ਼ਾਰ ਕਰੋੜ ਰੁਪਏ ਦਾ ਲੈਣ ਦੇਣ ਕਰ ਲਿਆ, ਜਿਸ ਦਾ ਕਿ ਕੋਈ ਰਿਕਾਰਡ ਨਹੀਂ ਸੀ। ਕਥਿਤ ਦੋਸ਼ੀਆਂ ਨੇ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਟੈਕਸ ਦਾ ਚੂਨਾ ਲੱਗਿਆ। ਉਕਤ ਦੋਵਾਂ ਭਰਾਵਾਂ ਖ਼ਿਲਾਫ਼ ਪਹਿਲਾਂ ਵੀ ਮਾਮਲਾ ਦਰਜ ਹੈ ਅਤੇ ਇਨ੍ਹਾਂ ਨੂੰ ਕੇਂਦਰੀ ਜਾਂਚ ਏਜੰਸੀ ਵਲੋਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਸੀ, ਪਰ ਬਾਅਦ ਵਿਚ ਇਹ ਜ਼ਮਾਨਤ ‘ਤੇ ਬਾਹਰ ਆ ਗਏ। ਇਨ੍ਹਾਂ ਦੋਵਾਂ ਭਰਾਵਾਂ ਨੇ 27 ਜਾਅਲੀ ਫ਼ਰਮਾਂ ਬਣਾਈਆਂ, ਜਿਸ ਵਿਚ ਇਹ ਕਰੋੜਾਂ ਦਾ ਲੈਣ ਦੇਣ ਕਰ ਲਿਆ।

Ad Position 22
No active advertisement
ਪਿਛਲੀ ਖ਼ਬਰ ਸ਼ੇਰਪੁਰ ਦੇ ਗ੍ਰਾਹਕ ਸੇਵਾ ਕੇਂਦਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀ ਗ੍ਰਿਫਤਾਰ ਅਗਲੀ ਖ਼ਬਰ ਪੰਜਾਬ ਕਾਂਗਰਸ ’ਚ ਤਬਦੀਲੀ ਨੂੰ ਲੈ ਕੇ ਫ਼ੈਸਲਾ ਕਿਸੇ ਵੀ ਵੇਲੇ ਸੰਭਵ
Ad Position 24