01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਮੇਂ ਦੀ ਨਜ਼ਾਕਤ ਨੂੰ ਪਛਾਣਨ ’ਚ ਮਾਹਿਰ ਹੈ ਮਾਹਲ ਪਰਿਵਾਰ

Ad Position 21
No active advertisement
ਅਜੀਤ ਡੈਸਕ 26-06-2026

ਬਟਾਲਾ, (ਸਤਿੰਦਰ ਸਿੰਘ)-ਗੁਰਇਕਬਾਲ ਸਿੰਘ ਮਾਹਲ, ਜੋ ਕਿ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਸੀਨੀਅਰ ਆਗੂ ਸ: ਜਰਨੈਲ ਸਿੰਘ ਮਾਹਲ ਦੇ ਸਪੁੱਤਰ ਹਨ, ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ’ਤੇ ਚੋਣ ਲੜੀ ਸੀ ਅਤੇ ਵਿਰੋਧੀ ਧਿਰ ਦੇ ਆਗੂ ਸ: ਪ੍ਰਤਾਪ ਸਿੰਘ ਬਾਜਵਾ ਨੂੰ ਸਖਤ ਟੱਕਰ ਦਿੱਤੀ ਸੀ, ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਇਸ ਹਲਕੇ ਤੋਂ ਤੀਸਰੇ ਸਥਾਨ ’ਤੇ ਰਹੇ ਸਨ। ਗੁਰਇਕਬਾਲ ਸਿੰਘ ਮਾਹਲ ਦੇ ਪਿਤਾ ਜਰਨੈਲ ਸਿੰਘ ਮਾਹਲ ਨੇੇ ਆਪਣਾ ਸਿਆਸੀ ਜੀਵਨ ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨਗੀ ਤੋਂ ਸ਼ੁਰੂ ਕੀਤਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜਨ ਤੋਂ ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮਰਹੂਮ ਸੰਸਦ ਮੈਂਬਰ ਸੁਖਬੰਸ ਕੌਰ ਭਿੰਡਰ ਅਤੇ ਬਾਅਦ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਕਾਦੀਆਂ ਤੋਂ ਬਣੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਵੀ ਕਾਫ਼ੀ ਨਜ਼ਦੀਕੀ ਰਹੇ ਹਨ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਵੀ ਚੰਗੇ ਸੰਬੰਧ ਸਨ। ਜਿਥੇ ਇਹ ਪਰਿਵਾਰ ਸਮਾਜ ਸੇਵੀ, ਨਿਧੜਕ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਵਾਲਾ ਹੈ, ਉਥੇ ਸਮੇਂ ਦੀ ਨਜ਼ਾਕਤ ਨੂੰ ਪਛਾਨਣ ’ਚ ਮਾਹਿਰ ਵੀ ਮਾਹਲ ਪਰਿਵਾਰ ਨੂੰ ਦੱਸਿਆ ਜਾਂਦਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿ ਵਿਅਕਤੀ ਨੇ ਫਰਾਂਸੀਸੀ ਪਤਨੀ ਤੇ ਪੰਜ ਬੱਚਿਆਂ ਨੂੰ 12 ਸਾਲਾਂ ਤੱਕ ਘਰ ’ਚ ਬੰਦੀ ਬਣਾ ਕੇ ਰੱਖਿਆ- ਦੋਸ਼ੀ ਗ੍ਰਿਫ਼ਤਾਰ... ਅਗਲੀ ਖ਼ਬਰ ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਨੂੰ ਹਾਈਟੈੱਕ ਐਂਬੂਲੈਂਸ ਭੇਟ
Ad Position 24
No active advertisement