07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਝੋਨੇ ਦੀ ਲੁਆਈ ਨੇ ਜ਼ੋਰ ਫੜਿਆ-ਯੂਰੀਏ ਦੀ ਕੋਈ ਕਮੀ ਨਹੀਂ-ਡਾਇਰੈਕਟਰ ਬਰਾੜ

Ad Position 21
No active advertisement
ਅਜੀਤ ਡੈਸਕ 26-06-2026

ਪਟਿਆਲਾ, 25 ਜੂਨ (ਭਗਵਾਨ ਦਾਸ)- ਝੋਨੇ ਦੀ ਲੁਆਈ ਦਿਨੋਂ–ਦਿਨ ਜ਼ੋਰ ਫੜ ਰਹੀ ਹੈ। ਇਸ ਸਾਲ ਇਹ ਦੇਰੀ ਨਾਲ ਪਿਛੇਤੀ ਸ਼ੁਰੂ ਹੋਈ ਕਿਉਂਕਿ ਗਰਮੀ ਪੈਣ ਕਾਰਨ ਪਨੀਰੀਆਂ ਵੀ ਦੇਰੀ ਨਾਲ ਲੱਗੀਆਂ ਅਤੇ ਹੁਣ ਮੌਨਸੂਨ ’ਚ ਦੇਰੀ ਹੋ ਗਈ। ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ, 2009 ਥੱਲੇ ਪਿਛਲੇ ਸਾਲਾਂ ’ਚ 15 ਜੂਨ ਦੇ ਆਲੇ–ਦੁਆਲੇ ਲੁਆਈ ਸ਼ੁਰੂ ਹੋ ਜਾਂਦੀ ਸੀ। ਕਿਸਾਨ ਮੰਗ ਕਰਦੇ ਸੀ ਕਿ ਇਹ ਤਰੀਕ 10 ਜੂਨ ਕਰ ਦਿੱਤੀ ਜਾਵੇ, ਐਤਕੀ ਲੁਆਈ 1 ਜੂਨ ਕਰਨ ਉਪਰੰਤ ਵੀ ਇਸੇ ਹਫ਼ਤੇ 22–23 ਜੂਨ ਤੋਂ ਸ਼ੁਰੂ ਹੋ ਕੇ ਜ਼ੋਰ ਫੜ ਰਹੀ ਹੈ। ਜੰਗ ਵਿਚ ਹੋਰਮੁਜ਼ ਜਲਡਮਰੂ ਦੇ ਰਸਤੇ ਬੰਦ ਹੋਣ ਕਾਰਨ ਫਰਟੀਲਾਈਜ਼ਰ ਦੀ ਸੰਭਾਵਿਤ ਕਮੀ ਕਿਸਾਨਾਂ ’ਚ ਚਿੰਤਾ ਬਣੀ ਹੋਈ ਸੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਕਹਿੰਦੇ ਹਨ ਕਿ ਯੂਰੀਏ ਦੀ ਕੋਈ ਕਮੀ ਨਹੀਂ। ਇਸ ਵੇਲੇ 12.20 ਲੱਖ ਟਨ ਯੂਰੀਆ ਉਪਲੱਬਧ ਹੈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ 11.5 ਲੱਖ ਟਨ ਉਪਲੱਬਧ ਸੀ। ਡਾ. ਬਰਾੜ ਅਨੁਸਾਰ ਹੁਣ ਕੁੱਝ ਹਾਲਾਤ ਠੀਕ ਹੋਣ ਨਾਲ ਖਰੀਫ ਦੇ ਸਾਰੇ ਮੌਸਮ ’ਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੀ.ਬੀ.ਆਈ. ਵਲੋਂ ਨਵਾਂ ਸਰਕੂਲਰ ਜਾਰੀ ਅਗਲੀ ਖ਼ਬਰ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਬਦਲ ਰਹੀ ਹੈ ਪੰਜਾਬ ਦੇ ਸਿਹਤ ਢਾਂਚੇ ਦੀ ਤਸਵੀਰ-ਡਾ. ਬਲਬੀਰ ਸਿੰਘ
Ad Position 24
No active advertisement