07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗਰਮੀ ਨੇ ਕੱਢੇ ਵੱਟ, ਬਿਜਲੀ ਦੀ ਮੰਗ ’ਚ 16604 ਮੈਗਾਵਾਟ ਦਾ ਰਿਕਾਰਡਤੋੜ ਵਾਧਾ ਝੋਨੇ ਦੀ ਦੇਰੀ ਨਾਲ ਹੋ ਰਹੀ ਲਵਾਈ ਕਾਰਨ ਜੂਨ ਦੇ ਅੰਤ ’ਚ ਵਧਣ ਲੱਗੀ ਬਿਜਲੀ ਦੀ ਮੰਗ ਲੰਘੇ ਸਾਲ 11 ਜੂਨ ਨੂੰ ਅਤੇ ਇਸ ਸਾਲ ਅੱਜ ਰਹੀ ਇਸ ਮਹੀਨੇ ਦੀ ਸਭ ਤੋਂ ਵੱਧ ਮੰਗ

Ad Position 21
No active advertisement
ਅਜੀਤ ਡੈਸਕ 28-06-2026
ਪਟਿਆਲਾ, 27 ਜੂਨ (ਧਰਮਿੰਦਰ ਸਿੰਘ ਸਿੱਧੂ)-ਸੂਬੇ ’ਚ ਗਰਮੀ ਨੇ ਵੱਟ ਕੱਢ ਰੱਖੇ ਹਨ ਅਤੇ ਵੱਖ-ਵੱਖ ਥਾਵਾਂ ’ਤੇ ਪੈਂਦੀ ਬਰਸਾਤ ਕਾਰਨ ਵੀ ਸੂਬਾ ਵਾਸੀਆਂ ਨੂੰ ਗਰਮੀ ਤੋਂ ਨਿਜਾਤ ਨਹੀਂ ਮਿਲ ਰਹੀ । ਅੱਜ ਦੀ ਬਿਜਲੀ ਦੀ ਮੰਗ ਇਸ ਸਾਲ ਦੀ ਸਭ ਤੋਂ ਵਧ 16604 ਮੈਗਾਵਾਟ ਨੋਟ ਕੀਤੀ ਗਈ ਹੈ। ਜਦੋਂ ਕਿ ਲੰਘੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2025 ’ਚ 11 ਜੂਨ ਨੂੰ ਹੀ 16836 ਮੈਗਾਵਾਟ ਅਤੇ 2024 ’ਚ 27 ਜੂਨ ਨੂੰ 16083, ਇਸ ਮਹੀਨੇ ਦੀ ਸਭ ਤੋਂ ਵਧ ਮੰਗ ਦੇਖੀ ਗਈ ਸੀ। ਇਸ ਸਾਲ ਝੋਨੇ ਦੀ ਲਵਾਈ ਦੇ ਚੌਥੇ ਪੜਾਅ ਦੀ ਸ਼ੁਰੂਆਤ ਬੇਸ਼ੱਕ 9 ਜੂਨ ਨੂੰ ਹੋ ਗਈ ਸੀ ਪਰੰਤੂ ਝੋਨੇ ਦੀ ਲਵਾਈ ਨੂੰ ਲੈ ਕੇ ਸੂਬੇ ਭਰ ਦੇ ਕਿਸਾਨਾਂ ਵਲੋਂ ਇਸ ਸਾਲ ਬਹੁਤੀ ਫੁਰਤੀ ਨਹੀਂ ਦਿਖਾਈ ਗਈ। ਕਿਉਂਕਿ ਝੋਨੇ ਦੀ ਫ਼ਸਲ ਦੀਆਂ ਨਵੀਆਂ ਕਿਸਮਾਂ ਪੱਕਣ ਨੂੰ ਘੱਟ ਸਮਾਂ ਲੈਂਦੀਆਂ ਹਨ ਜਿਸ ਕਾਰਨ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਇਸ ਵਾਰੀ ਬਹੁਤੇ ਖੇਤਰਾਂ ’ਚ ਦੇਰੀ ਨਾਲ ਕੀਤੀ ਜਾ ਰਹੀ ਹੈ। ਜਿਸ ਦੇ ਕਾਰਨ ਬਿਜਲੀ ਦੀ ਮੰਗ ਦਾ ਅੰਕੜਾ ਜੋ ਲੰਘੇ ਸਾਲ 11 ਜੂਨ ਨੂੰ 16836 ਮੈਗਾਵਾਟ ’ਤੇ ਪਹੁੰਚ ਗਿਆ ਸੀ ਉਹ ਇਸ ਸਾਲ ਹੁਣ ਝੋਨੇ ਦੀ ਲਵਾਈ ਦਾ ਜ਼ੋਰ ਪੈਣ ’ਤੇ ਲਗਭਗ 15 ਦਿਨਾਂ ਬਾਅਦ 27 ਜੂਨ ਨੂੰ 16604 ਮੈਗਾਵਾਟ ’ਤੇ ਪਹੁੰਚਿਆ ਹੈ। ਬਿਜਲੀ ਨਿਗਮ ਦੀ ਤਿਆਰੀ ਦੀ ਗੱਲ ਕਰੀਏ ਤਾਂ ਬੇਸ਼ੱਕ ਸੂਬੇ ਭਰ ’ਚ ਖੇਤਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਪਰੰਤੂ ਕਈ ਥਾਵਾਂ ’ਤੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਵੇਲੇ ਬਿਜਲੀ ਨਿਗਮ ਦੇ ਆਪਣੇ ਤਿੰਨੋਂ ਸਰਕਾਰੀ ਥਰਮਲ ਪਲਾਂਟਾਂ ਦੇ ਕੁੱਲ 12 ਯੂਨਿਟਾਂ ਵਿਚੋਂ 10 ਯੂਨਿਟਾਂ ਬਿਜਲੀ ਪੈਦਾ ਕਰ ਰਹੀਆਂ ਹਨ। ਜਦੋਂ ਕਿ ਲਹਿਰਾ ਮੁਹੱਬਤ ਦੇ 2 ਯੂਨਿਟਾਂ ਤੋਂ ਬਿਜਲੀ ਉਤਪਾਦਨ ਬੰਦ ਹੈ। ਇਸ ਤੋਂ ਇਲਾਵਾ ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਪੰਜੋਂ ਯੂਨਿਟ ਚਾਲੂ ਹਨ। ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਤੋਂ ਬਿਜਲੀ ਨਿਗਮ ਨੂੰ 1274 ਅਤੇ ਨਿੱਜੀ ਥਰਮਲ ਯੂਨਿਟਾਂ ਤੋਂ 2815 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਜਦੋਂ ਕਿ ਪਣਬਿਜਲੀ ਤੋਂ 970 ਮੈਗਾਵਾਟ ਦਾ ਬਿਜਲੀ ਉਤਪਾਦਨ ਹੋ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ 60 ਕਿਲੋਮੀਟਰ ਤੋਂ ਪਹਿਲਾਂ ਨਹੀਂ ਬਣਨਗੇ ਨਵੇਂ ਟੋਲ ਪਲਾਜ਼ੇ, ਸਰਕਾਰ ਨੇ ਜਾਰੀ ਕੀਤੀ ਨਵੀਂ ਐੱਸ.ਓ.ਪੀ. ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਨਿਸ਼ਚੈ ਸਿਵਲ ਸੇਵਾਵਾਂ ਸਿਖਲਾਈ ਕੇਂਦਰ ਦੀ ਦਾਖਲਾ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਵਿਦਿਆਰਥੀਆਂ...
Ad Position 24
No active advertisement