ਤੇਲ ਦੀਆਂ ਵਧੀਆਂ ਕੀਮਤਾਂ ਦੇ ਚੱਲਦੇ ਟਰਾਂਸਪੋਰਟ ਖਰਚ ਵਧਣ ਕਾਰਨ ਵਿਦੇਸ਼ਾਂ ’ਚ ਨਹੀਂ ਜਾ ਸਕੀ ਪਠਾਨਕੋਟ ਦੀ ਲੀਚੀ
ਪਠਾਨਕੋਟ, 28 ਜੂਨ (ਵਿਨੋਦ)-ਪਠਾਨਕੋਟ ਦੀ ਲੀਚੀ ਜੋ ਕਿ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਇਸ ਨੇ ਆਪਣੀ ਮਿਠਾਸ ਦਾ ਲੋਹਾ ਮਨਵਾਇਆ ਸੀ। ਪਰ ਇਸ ਵਾਰ ਪਠਾਨਕੋਟ ਦੀ ਲੀਚੀ ਨੂੰ ਖਾੜੀ ਦੇ ਯੁੱਧ ਦਾ ਸੇਕ ਲੱਗਿਆ ਹੈ ਤੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਚੱਲਦੇ ਟਰਾਂਸਪੋਰਟ ਦਾ ਖਰਚਾ ਵਧਣ ਕਾਰਨ ਇਸ ਵਾਰ ਪਠਾਨਕੋਟ ਦੀ ਲੀਚੀ ਦਾ ਸਵਾਦ ਵਿਦੇਸ਼ਾਂ ਦੇ ਲੋਕ ਨਹੀਂ ਲੈ ਸਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਗਵਾਨੀ ਵਿਕਾਸ ਅਫਸਰ ਡਾ: ਜਿਤੇਂਦਰ ਕੁਮਾਰ ਨੇ ਦੱਸਿਆ ਕਿ ਪਠਾਨਕੋਟ ਦੀ ਲੀਚੀ ਇਸ ਵਾਰ ਬੰਬੇ, ਬੰਗਲੌਰ, ਦਿੱਲੀ ਅਤੇ ਦੇਸ਼ ਦੇ ਹੋਰ ਕੋਨਿਆਂ ਵਿਚ ਗਈ । ਉਨ੍ਹਾਂ ਦੱਸਿਆ ਕਿ 150 ਤੋਂ ਲੈ ਕੇ 175 ਰੁਪਏ ਤੱਕ ਇਹ ਲੀਚੀ ਭੇਜੀ ਜਾ ਰਹੀ । ਉਨ੍ਹਾਂ ਦੱਸਿਆ ਕਿ ਇੰਨ੍ਹੇ ਹੀ ਰੇਟ ’ਤੇ ਇਹ ਲੀਚੀ ਵਿਦੇਸ਼ਾਂ ਵਿਚ ਵੀ ਭੇਜੀ ਜਾਣੀ ਸੀ, ਪਰ ਟਰਾਂਸਪੋਰਟ ਦਾ ਖਰਚ ਨਾ ਸਹਿਣ ਦੇ ਚੱਲਦੇ, ਲੀਚੀ ਵਪਾਰੀ ਇਹ ਲੀਚੀ ਵਿਦੇਸ਼ਾਂ ਵਿਚ ਨਹੀਂ ਭੇਜ ਸਕੇ ਹਨ । ਉਨ੍ਹਾਂ ਦੱਸਿਆ ਕਿ ਲੀਚੀ ਦੀ ਪੈਦਾਵਾਰ ਅੱਗੇ ਨਾਲੋਂ ਕਾਫੀ ਹੋਈ ਤੇ ਇਸ ਦੀ ਖਪਤ ਪੰਜਾਬ ਅਤੇ ਭਾਰਤ ਦੇ ਬਾਕੀ ਰਾਜਾਂ ਵਿਚ ਹੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਜੇਕਰ ਟਰਾਂਸਪੋਰਟ ਦਾ ਖਰਚ ਥੋੜ੍ਹਾ ਘੱਟ ਜਾਂਦਾ ਹੈ ਤਾਂ ਇਸ ਨੂੰ ਬਾਹਰਲੇ ਦੇਸ਼ਾਂ ਵਿਚ ਵੀ ਭੇਜਿਆ ਜਾ ਸਕਦਾ ਹੈ।
ਖਾੜੀ ਦੇਸ਼ਾਂ ਦੇ ਯੁੱਧ ਦਾ ਸੇਕ ਲੀਚੀ ਤੱਕ ਵੀ ਪਹੁੰਚਿਆ
ਅਜੀਤ ਡੈਸਕ
29-06-2026