ਅੰਮ੍ਰਿਤਸਰ, 1 ਜੁਲਾਈ (ਰੇਸ਼ਮ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦੇ ਜੀ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਹੀ ਵਿਸੇਸ਼ ਜਾਂਚ ਟੀਮ (ਸਿੱਟ) ਦੇ ਪ੍ਰਮੁਖ ਮੈਂਬਰਾਂ ‘ਚ ਸ਼ੁਮਾਰ ਗੁਰਸਿੱਖ ਪੁਲਿਸ ਅਧਿਕਾਰੀ ਏ.ਸੀ.ਪੀ. ਹਰਮਿੰਦਰ ਸਿੰਘ ਸੰਧੂ ਸੇਵਾ ਮੁਕਤ ਹੋ ਗਏ ਹਨ, ਜਿਨ੍ਹਾਂ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਸਿੱਟ ਪ੍ਰਮੁਖ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਿੱਘੀ ਵਿਦਾਇਗੀ ਦਿੱਤੀ ਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਵਿਸੇਸ਼ ਜਾਂਚ ਟੀਮ ’ਚ ਡਾ. ਨਾਨਕ ਸਿੰਘ ਡੀ.ਆਈ.ਜੀ. ਰੋਪੜ, ਐਸ.ਐਸ.ਪੀ. ਖੰਨਾ ਦਰਪਨ ਕੌਰ ਆਹਲੂਵਾਲੀਆ, ਗੁਰਬੰਸ ਬੈਂਸ ਤੇ ਇੰਸ. ਰਾਜਵਿੰਦਰ ਕੌਰ ਆਦਿ ਸ਼ਾਮਿਲ ਹਨ। ਦੱਸਣਯੋਗ ਹੈ ਕਿ ਏ.ਸੀ.ਪੀ. ਸੰਧੂ ਬਰਗਾੜੀ ਮਾਮਲੇ ਸਮੇਤ ਕਈ ਮਾਮਲਿਆਂ ਦੇ ਵੀ ਜਾਂਚ ਅਧਿਕਾਰੀ ਰਹਿ ਚੁੱਕੇ ਹਨ।