ਅੰਮ੍ਰਿਤਸਰ, 2 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ‘ਚ ਇਕ ਝੀਲ ਵਿਚ ਕਿਸ਼ਤੀ ਪਲਟਣ ਨਾਲ ਇਕ ਪਰਿਵਾਰ ਦੇ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲਾਪਤਾ ਹੋ ਗਏ। ਇਹ ਹਾਦਸਾ ਅੱਜ ਦੁਪਹਿਰ ਉੱਪਰੀ ਸਵਾਤ ਜ਼ਿਲ੍ਹੇ ਦੀ ਕਲਾਮ ਘਾਟੀ ‘ਚ ਸੈਫੁੱਲਾ ਝੀਲ ਵਿਚ ਵਾਪਰਿਆ। ਸੈਫੁੱਲਾ ਝੀਲ ਇਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ।ਪੁਲਿਸ ਅਨੁਸਾਰ ਝੀਲ ਦੀ ਯਾਤਰਾ ਦੌਰਾਨ ਕਿਸ਼ਤੀ ‘ਚ ਸਵਾਰ ਸਾਰੇ 9 ਯਾਤਰੀ ਇਕੋ ਪਰਿਵਾਰ ਦੇ ਮੈਂਬਰ ਸਨ। ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਬਚਾਅ 1122 ਸਵਾਤ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਮਹੋਦੰਦ ਖੇਤਰ ਦੇ ਨੇੜੇ ਝੀਲ ਤੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਲਾਪਤਾ ਤਿੰਨ ਹੋਰ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮ੍ਰਿਤਕ ਪਾਕਿ ਦੇ ਪੂਰਬੀ ਪੰਜਾਬ ਸੂਬੇ ਦੇ ਵਸਨੀਕ ਸਨ।
ਸਵਾਤ ਦੀ ਸੈਫੁੱਲਾ ਝੀਲ ’ਚ ਕਿਸ਼ਤੀ ਪਲਟੀ-6 ਸੈਲਾਨੀਆਂ ਦੀ ਮੌਤ
ਅਜੀਤ ਡੈਸਕ
03-07-2026