09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੀ ਹੱਤਿਆ

Ad Position 21
No active advertisement
ਅਜੀਤ ਡੈਸਕ 04-07-2026
ਪਠਾਨਕੋਟ, 3 ਜੁਲਾਈ (ਵਿਨੋਦ)-ਪਠਾਨਕੋਟ ਦੇ ਮੁਹੱਲਾ ਕੱਚੇ ਕੁਆਰਟਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ 2 ਨੌਜਵਾਨਾਂ ਉਤੇ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਦੌਰਾਨ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵਲੋਂ ਉਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ, ਇਲਾਜ ਦੌਰਾਨ ਇਕ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਗੁਲਸ਼ਨ ਕੁਮਾਰ (33) ਵਾਸੀ ਕੱਚਾ ਕੁਆਰਟਰ ਪਠਾਨਕੋਟ ਦੇ ਰੂਪ ਵਿਚ ਹੋਈ ਹੈ।ਇਸ ਮਾਮਲੇ ਨੂੰ ਹੋਰ ਵੀ ਗੰਭੀਰ ਉਸ ਸਮੇਂ ਮੰਨਿਆ ਜਾ ਰਿਹਾ ਹੈ, ਜਦੋਂ ਇਹ ਗੱਲ ਸਾਹਮਣੇ ਆਈ ਕਿ ਮੌਤ ਤੋਂ ਪਹਿਲਾਂ ਜ਼ਖ਼ਮੀ ਨੌਜਵਾਨ ਨੇ ਇਕ ਵੀਡੀਓ ਬਣਾਈ ਸੀ, ਜਿਸ ਵਿਚ ਉਸ ਨੇ ਆਪਣੇ ਉੱਪਰ ਹਮਲਾ ਕਰਨ ਦੇ ਕਥਿਤ ਦੋਸ਼ੀਆਂ ਦੇ ਨਾਂਅ ਲੈਂਦੇ ਹੋਏ ਉਨ੍ਹਾਂ ‘ਤੇ ਹਮਲੇ ਦੇ ਦੋਸ਼ ਲਗਾਏ ਹਨ। ਇਹ ਵੀਡੀਓ ਹੁਣ ਜਾਂਚ ਦਾ ਇਕ ਅਹਿਮ ਹਿੱਸਾ ਬਣ ਸਕਦੀ ਹੈ। ਜਦੋਂ ਇਸ ਸੰਬੰਧ ਵਿਚ ਡਵੀਜ਼ਨ ਨੰਬਰ 2 ਥਾਣਾ ਪਠਾਨਕੋਟ ਦੇ ਐਸ.ਐਚ.ਓ. ਅਮਿਤ ਸਿੰਘ ਨਾਲ ਗੱਲ ਕੀਤ ਤਾਂ ਉਨਾਂ ਦੱਸਿਆ ਕਿ ਪੁਲਿਸ ਵਲੋਂ ਇਸ ਸੰਬੰਧੀ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਗੇ ਦੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੀ ਪੱਕੀ ਜਮਾਨਤ ’ਤੇ ਫ਼ੈਸਲਾ ਅੱਜ ਅਗਲੀ ਖ਼ਬਰ ਮੌਜੋਵਾਲ ਮਜਾਰਾ ਵਿਖੇ ਪੰਜ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਮਾਪਤ
Ad Position 24