12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕੈਨੇਡਾ ’ਚ 400 ਕਿੱਲੋ ਸੋਨਾ ਲੁੱਟ ਮਾਮਲਾ-ਈ.ਡੀ. ਵਲੋਂ 1600 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ

Ad Position 21
No active advertisement
ਅਜੀਤ ਡੈਸਕ 05-07-2026
ਚੰਡੀਗੜ੍ਹ, 4 ਜੁਲਾਈ (ਕਪਿਲ ਵਧਵਾ)–ਸਾਲ 2023 ਵਿਚ ਕੈਨੇਡਾ ਦੇ ਹਵਾਈ ਅੱਡੇ ’ਤੇ ਹੋਈ ਕਰੀਬ 400 ਕਿੱਲੋ ਸ਼ੁੱਧ ਸੋਨੇ ਦੀ ਚਰਚਿਤ ਲੁੱਟ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵਿਸ਼ੇਸ਼ ਅਦਾਲਤ ਵਿਚ ਆਪਣੀ ਪਹਿਲਾ ਅਤੇ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਕਰੀਬ 1500 ਤੋਂ 1600 ਪੰਨਿਆਂ ਦੇ ਇਸ ਦੋਸ਼ ਪੱਤਰ ਵਿਚ ਸੋਨੇ ਦੀ ਲੁੱਟ ਤੋਂ ਲੈ ਕੇ ਕਥਿਤ ਤੌਰ ’ਤੇ ਹਵਾਲਾ ਰਾਸ਼ੀ ਦੇ ਪੂਰੇ ਨੈੱਟਵਰਕ ਅਤੇ ਧੰਨ ਦੇ ਲੈਣ-ਦੇਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਈ.ਡੀ. ਦੇ ਅਸਿਸਟੈਂਟ ਡਾਇਰੈਕਟਰ ਕਨੂਜ ਸ਼ੇਰਾ ਵਲੋਂ ਦਾਇਰ ਦੋਸ਼ ਪੱਤਰ ਵਿਚ ਸ਼ੁਰੂਆਤੀ ਤੌਰ ’ਤੇ ਦੋ ਵਿਅਕਤੀਆਂ ਸੰਦੀਪ ਕੁਮਾਰ ਅਤੇ ਅਖਿਲ ਰਾਵਤ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਫਰਮਾਂ ਐੱਮ./ਐੱਸ. ਵਿਕਟਰੀ ਟਰੇਡਰਜ਼ ਅਤੇ ਐੱਮ./ਐੱਸ. ਬਲੈਕ ਚਿੱਲੀ ਰੀਅਲ ਐਸਟੇਟ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਲਈ ਨਿਰਧਾਰਤ ਕੀਤੀ ਹੈ। ਇਸ ਤੋਂ ਪਹਿਲਾਂ ਅਦਾਲਤ ਦਾ ਅਹਿਲਮਦ ਦੋਸ਼ ਪੱਤਰ ਦਾ ਅਧਿਐਨ ਕਰਕੇ ਇਸ ਦੀ ਰਸਮੀ ਪੁਸ਼ਟੀ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਕੱਤਰੇਤ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਮੁੱਖ ਸਕੱਤਰ ਨੂੰ ਭੇਜਿਆ ਅਧਿਕਾਰਤ ਪੱਤਰ ਅਗਲੀ ਖ਼ਬਰ ਸਿੱਖਾਂ ਲਈ ਸਭ ਤੋਂ ਵੱਡਾ ਮਾਣ ਤੇ ਨਿਵਕੇਲੀ ਪਛਾਣ ਦਾ ਪ੍ਰਤੀਕ ਹੈ ਦਸਤਾਰ-ਤਰਸੇਮ ਜੱਸੜ
Ad Position 24