ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸ਼ਾਹਬਾਜ਼ ਸ਼ਰੀਫ਼ ਨੇ ਤੁਰਕੀ ਲਈ ਪਾਕਿ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ

Ad Position 21
No active advertisement
ਅਜੀਤ ਡੈਸਕ 06-07-2026

ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਤੁਰਕੀ ਲਈ ਆਪਣੇ ਦੇਸ਼ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਤੁਰਕੀ ਦੀ ਸਫ਼ਲਤਾ ਪਾਕਿ ਦੀ ਸਫ਼ਲਤਾ ਹੈ ਅਤੇ ਪਾਕਿ ਦੀ ਤਰੱਕੀ ਤੁਰਕੀ ਦੀ ਤਰੱਕੀ ਹੈ। ਇਸਤਾਂਬੁਲ ‘ਚ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ਼ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੂੰ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਰਾਸ਼ਟਰਪਤੀ ਏਰਦੋਗਨ ਨੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਆਰਥਿਕ ਸੰਬੰਧਾਂ ਦਾ ਅਧਾਰ ਦੱਸਿਆ। ਪਾਕਿ ਅਤੇ ਤੁਰਕੀ ਨੇ ਆਪਣੇ ਆਰਥਿਕ ਸੰਬੰਧਾਂ ਨੂੰ ਵਧਾਉਣ ਅਤੇ ਦੁਵੱਲੇ ਵਪਾਰ ਨੂੰ 5 ਅਰਬ ਡਾਲਰ ਤੱਕ ਵਧਾਉਣ ਦਾ ਵਾਅਦਾ ਕੀਤਾ ਹੈ। ਸਿੱਧੇ ਸ਼ਬਦਾਂ ‘ਚ ਪਾਕਿ ਅਤੇ ਤੁਰਕੀ ਵਿਚਕਾਰ ਇਹ ਦੋਸਤੀ ਭਾਰਤ ਲਈ ਇਕ ਨਵੀਂ ਸਿਰਦਰਦੀ ਹੈ, ਕਿਉਂਕਿ ਤੁਰਕੀ ਕੋਲ ਖ਼ਤਰਨਾਕ ਫ਼ੌਜੀ ਡਰੋਨ ਅਤੇ ਮਿਜ਼ਾਈਲ ਤਕਨਾਲੋਜੀ ਹੈ, ਜੋ ਉਹ ਪਾਕਿ ਨੂੰ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਏਰਦੋਗਨ ਨੇ ਕਸ਼ਮੀਰ ਮੁੱਦੇ ‘ਤੇ ਵੀ ਲਗਾਤਾਰ ਪਾਕਿ ਦਾ ਸਮਰਥਨ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1564.02 ਫੁੱਟ ਅਗਲੀ ਖ਼ਬਰ ਜੁਲਾਈ ਦੇ ਮੀਂਹਾਂ ਨਾਲ ਮਹਿੰਗੀ ਬਿਜਲੀ ਖ਼ਰੀਦ ਤੋਂ ਪਾਵਰਕਾਮ ਨੂੰ ਮਿਲੇਗੀ ਰਾਹਤ
Ad Position 24
No active advertisement