ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰਾਮ ਮੰਦਿਰ ਦਾਨ ਮਾਮਲੇ ’ਤੇ ਦੱਤਾਤ੍ਰੇਯ ਹੋਸਬਾਲੇ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ-ਮੋਹਨ ਭਾਗਵਤ

Ad Position 21
No active advertisement
ਅਜੀਤ ਡੈਸਕ 06-07-2026

ਨਾਗਪੁਰ, 5 ਜੁਲਾਈ (ਏਜੰਸੀ)-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਉਹ ਰਾਮ ਮੰਦਰ ਦਾਨ ਮੁੱਦੇ ’ਤੇ ਆਰ.ਐੱਸ.ਐੱਸ. ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਾਲੇ ਨਾਲ ਸਹਿਮਤ ਹਨ। ਨਾਗਪੁਰ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਹੋਸਬਾਲੇ ਦੇ ਬਿਆਨ ਨੂੰ ਦੇਖੋ, ਮੇਰੀ ਵੀ ਇਹੀ ਪ੍ਰਤੀਕਿਰਿਆ ਹੈ। ਆਰ.ਐੱਸ.ਐੱਸ. ਮੁਖੀ ਨੇ ਇਹ ਟਿੱਪਣੀ ਇਕ ਸਮਾਗਮ ਦੌਰਾਨ ਕੀਤੀ ਜਦੋਂ ਰਾਮ ਮੰਦਰ ਦੇ ਦਾਨ ਦੀ ਦੁਰਵਰਤੋਂ ਦੇ ਆਲੇ ਦੁਆਲੇ ਦੇ ਵਿਵਾਦ ’ਤੇ ਉਨ੍ਹਾਂ ਦੀ ਰਾਏ ਬਾਰੇ ਪੁੱਛਿਆ ਗਿਆ। ਸ਼ੁੱਕਰਵਾਰ ਨੂੰ ਇਕ ਬਿਆਨ ’ਚ ਹੋਸਬਾਲੇ ਨੇ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ’ਚ ਦਾਨ ਦੀ ਚੋਰੀ ਨੇ ਪੂਰੇ ਸਮਾਜ ਦੀਆਂ ਭਾਵਨਾਵਾਂ ਅਤੇ ਵਿਸ਼ਵਾਸ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਮੰਗ ਕੀਤੀ ਕਿ ਜਾਂਚ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਮੁੱਦੇ ਛੱਡ ਕੁਰਸੀ ਦੀ ਲੜਾਈ ’ਚ ਰੁੱਝੇ ਕਾਂਗਰਸੀ ਆਗੂ-ਬੱਲੀਏਵਾਲ ਅਗਲੀ ਖ਼ਬਰ ਪਾਂਡਵਾਨੀ ਲੋਕ ਗਾਇਕਾ ਅਤੇ ਪਦਮ ਵਿਭੂਸ਼ਣ ਜੇਤੂ ਤੀਜਨ ਬਾਈ ਦਾ ਦਿਹਾਂਤ
Ad Position 24
No active advertisement