ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਹਾਲ ਹੀ ’ਚ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਖਿਲਾਫ਼ ਕਲਕੱਤਾ ਹਾਈ ਕੋਰਟ ’ਚ 110 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਹਾਲਾਂਕਿ ਅਦਾਲਤ ਨੇ ਚੋਣ ਕਮਿਸ਼ਨ ਦੇ ਸਾਰੇ ਫੈਸਲਿਆਂ ਨੂੰ ਸਹੀ ਠਹਿਰਾਇਆ। ਇਸ ਅਹਿਮ ਰਾਜ ’ਚ ਚੋਣਾਂ ਅਪ੍ਰੈਲ ’ਚ ਦੋ ਪੜਾਵਾਂ ’ਚ ਹੋਈਆਂ ਸਨ, ਜਿਸ ’ਚ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ 15 ਸਾਲ ਦੇ ਰਾਜ ਨੂੰ ਖਤਮ ਕਰਕੇ ਪਹਿਲੀ ਵਾਰ ਸਰਕਾਰ ਬਣਾਈ। ਅਧਿਕਾਰਕ ਅੰਕੜਿਆਂ ਅਨੁਸਾਰ 15 ਮਾਰਚ ਨੂੰ ਚੋਣਾਂ ਦੇ ਐਲਾਨ ਤੋਂ ਲੈ ਕੇ ਪੂਰੀ ਪ੍ਰਕਿਰਿਆ ਖਤਮ ਹੋਣ ਤੱਕ ਚੋਣ ਕਮਿਸ਼ਨ ਤੇ ਉਸ ਦੇ ਫੈਸਲਿਆਂ ਖਿਲਾਫ਼ ਕੁਲ 110 ਮਾਮਲੇ ਦਰਜ ਕੀਤੇ ਗਏ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਕਿਸੇ ਵੀ ਮਾਮਲੇ ’ਚ ਚੋਣ ਕਮਿਸ਼ਨ ਖਿਲਾਫ਼ ਕੋਈ ਉਲਟ ਆਦੇਸ਼ ਨਹੀਂ ਆਇਆ।
ਜਿੰਮ ਮਾਲਕ ਕਤਲ ਮਾਮਲਾ: ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਸ਼ੂਟਰਾਂ ਦੀ ਮੁਕਾਬਲੇ ਦੌਰਾਨ ਮੌਤ
ਚੰਡੀਗੜ੍ਹ 5 ਜੁਲਾਈ (ਪੀ.ਟੀ.ਆਈ.): ਹਰਿਆਣਾ ਦੇ ਹਾਂਸੀ ਵਿਚ ਇੱਕ ਜਿੰਮ ਮਾਲਕ ਦੇ ਕਤਲ ਵਿਚ ਸ਼ਾਮਿਲ ਲਾਰੈਂਸ ਬਿਸ਼ਨੋਈ-ਹੈਰੀ ਬਾਕਸਰ ਗਰੋਹ ਦੇ ਦੋ ਨਿਸ਼ਾਨੇਬਾਜ਼ ਬਹਾਦਰਗੜ੍ਹ ਵਿਚ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ । ਇਹ ਕਾਰਵਾਈ ਦਿੱਲੀ ਪੁਲਿਸ ਸਪੈਸ਼ਲ ਸੈੱਲ ਤੇ ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਦੀ ਸਾਂਝੀ ਟੀਮ ਵਲੋਂ ਸਨਿਚਰਵਾਰ ਰਾਤ ਨੂੰ ਕੀਤੀ ਗਈ ਸੀ । ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਸੈੱਲ ਦੇ ਕਾਂਸਟੇਬਲ ਅੰਕਿਤ ਨੂੰ ਕਾਰਵਾਈ ਦੌਰਾਨ ਲੱਤ ਵਿਚ ਗੋਲੀ ਲੱਗੀ । ਪੁਲਿਸ ਨੇ ਕਿਹਾ ਕਿ ਦੋ ਨਿਸ਼ਾਨੇਬਾਜ਼ਾਂ - ਪਰਵੇਸ਼ ਅਤੇ ਹਿਮਾਂਸ਼ੂ - ਨੇ ਹਰਿਆਣਾ ਦੇ ਬਹਾਦਰਗੜ੍ਹ ਵਿਚ ਪੁਲਿਸ ਟੀਮਾਂ ’ਤੇ ਗੋਲੀਬਾਰੀ ਕੀਤੀ ਜਦੋਂ ਉਨ੍ਹਾਂ ਨੂੰ ਇੱਕ ਸੂਚਨਾ ’ਤੇ ਰੋਕਿਆ ਗਿਆ ਸੀ । ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ, ਉਹ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ । ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ, ਮਯੰਕ ਮਿਸ਼ਰਾ ਨੇ ਦੱਸਿਆ ਕਿ ਦੋਵਾਂ ਸ਼ੂਟਰਾਂ ਨੂੰ ਅੱਧੀ ਰਾਤ ਤੋਂ ਬਾਅਦ ਰੋਕਿਆ ਗਿਆ ਸੀ ਤੇ ਉਨ੍ਹਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ । ਇਹ ਦੋਵੇਂ 11 ਜੂਨ ਨੂੰ ਹਾਂਸੀ ਵਿਚ ਜਿੰਮ ਮਾਲਕ ਕਪਿਲ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਸਨ ।
ਬੰਗਾਲ ਚੋਣਾਂ ਦੌਰਾਨ ਚੋਣ ਕਮਿਸ਼ਨ ਖ਼ਿਲਾਫ਼ 100 ਤੋਂ ਵੱਧ ਪਟੀਸ਼ਨਾਂ ਦਾਇਰ
ਅਜੀਤ ਡੈਸਕ
06-07-2026