ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸ੍ਰੀ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਸਮੁੱਚੇ ਪੰਥ ਨੂੰ ਇੱਕਜੁੱਟ ਹੋਣ ਦੀ ਅਪੀਲ-ਬੀਬੀ ਸਤਵੰਤ ਕੌਰ

Ad Position 21
No active advertisement
ਅਜੀਤ ਡੈਸਕ 07-07-2026

ਪੰਥਕ ਕੌਂਸਲ ਦੇ 8 ਮਤਿਆਂ ਨਾਲ ਸੰਗਤਾਂ ਨੇ ਜੈਕਾਰਿਆਂ ਨਾਲ ਜਤਾਈ ਸਹਿਮਤੀ
–ਅਮਰਜੀਤ ਸਿੰਘ ਮੰਗਲੀ, ਹਨੀ ਚਾਠਲੀ–

ਸਾਹਨੇਵਾਲ (ਖੰਨਾ), 6 ਜੁਲਾਈ -ਪੰਥਕ ਮਸਲਿਆਂ ਦੇ ਹੱਲ, ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਮੌਜੂਦਾ ਸਮੇਂ ਦੌਰਾਨ ਪੰਥ ਨੂੰ ਦਰਪੇਸ਼ ਚੁਣੌਤੀਆਂ ‘ਤੇ ਵਿਚਾਰ-ਵਟਾਂਦਰੇ ਲਈ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਜੀ. ਟੀ. ਰੋਡ ਸਾਹਨੇਵਾਲ ਵਿਖੇ ਵਿਸ਼ਾਲ ਪੰਥਕ ਇਕੱਤਰਤਾ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਪੰਥਕ ਆਗੂਆਂ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਪੰਥਕ ਏਕਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੀਬੀ ਸਤਵੰਤ ਕੌਰ ਨੇ ਪੰਥਕ ਏਕਤਾ, ਆਪਸੀ ਭਾਈਚਾਰੇ ਅਤੇ ਸਾਂਝੇ ਵਿਚਾਰਾਂ ਨਾਲ ਅੱਗੇ ਵਧਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਪੰਥ ਨੂੰ ਇਕੱਠੇ ਹੋ ਕੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸਮੂਹ ਪੰਥ ਦਰਦੀਆਂ, ਅਕਾਲ ਤਖ਼ਤ ਸਾਹਿਬ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਨਿੱਜੀ ਵਿਰੋਧਾਂ ਤੋਂ ਉੱਪਰ ਉੱਠ ਕੇ ਪੰਥਕ ਭਲਾਈ ਲਈ ਇਕੱਠੇ ਹੋਣ। ਉਨ੍ਹਾਂ ਨੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਹੋਰਾਂ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਕੁਰਬਾਨੀ ਕਰਨ ਲਈ ਕਿਹਾ। ਉਨ੍ਹਾਂ ਨੇ ਸੰਤ ਸਮਾਜ ਅਤੇ ਪੰਥਕ ਜਥੇਬੰਦੀਆਂ ਨੂੰ ਵੀ ਏਕਤਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਅਤੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਸਿੱਖ ਕੌਮ ਨੇ ਹਰ ਸਮੇਂ ਇਕੱਠੇ ਹੋ ਕੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਅੱਜ ਵੀ ਏਕਤਾ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਵਲੋਂ ਅੱਠ ਮਤੇ ਪੜ੍ਹੇ ਗਏ ਅਤੇ ਸਿੱਖ ਸੰਗਤਾਂ ਵਲੋਂ ਜੈਕਾਰੇ ਲਾ ਕੇ ਮਤਿਆਂ ਨੂੰ ਸਹਿਮਤੀ ਦਿੱਤੀ ਗਈ। ਇਸ ਮੌਕੇ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਰਾਜਦੇਵ ਸਿੰਘ ਖ਼ਾਲਸਾ ਸਾਬਕਾ ਸੰਸਦ ਮੈਂਬਰ, ਕਰਨੈਲ ਸਿੰਘ ਪੀਰ ਮੁਹੰਮਦ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਮੋਹਨ ਸਿੰਘ ਵਾਲੀਆ ਸਾਬਕਾ ਵੀ. ਸੀ., ਅਜੈਪਾਲ ਸਿੰਘ ਬਰਾੜ, ਜਸਵੀਰ ਸਿੰਘ ਘੁੰਮਣ, ਹਰਬੰਸ ਸਿੰਘ ਮੰਝਪੁਰ, ਡਾ. ਮੁਖ਼ਤਿਆਰ ਸਿੰਘ ਫ਼ਿਰੋਜ਼ਪੁਰ ਜਨਰਲ ਸਕੱਤਰ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਬਲਦੇਵ ਸਿੰਘ ਮਾਣੂੰਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਗੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਪ੍ਰਧਾਨ ਰੋਪੜ, ਪਰਮਜੀਤ ਸਿੰਘ ਭੰਗੂ ਮੈਂਬਰ ਪੰਥਕ ਕੌਂਸਲ, ਬਲਵੰਤ ਸਿੰਘ ਮੁਕਤਸਰ ਸਾਹਿਬ ਮੈਂਬਰ ਪੰਥਕ ਕੌਂਸਲ, ਭਾਈ ਬਲਦੀਪ ਸਿੰਘ ਰਾਮੂਵਾਲਾ ਮੈਂਬਰ ਪੰਥਕ ਕੌਂਸਲ, ਜਸਪਾਲ ਸਿੰਘ ਫ਼ਿਰੋਜ਼ਪੁਰ, ਸੁਖਵੰਤ ਸਿੰਘ ਪੰਜਲੈਂਡ ਵਰਕਿੰਗ ਕਮੇਟੀ ਮੈਂਬਰ, ਗੁਰਵਿੰਦਰ ਸਿੰਘ ਸ਼ਾਮਪੁਰ, ਕੰਵਰ ਚੜ੍ਹਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ, ਜ਼ੁਲਫ਼ਕਾਰ ਅਲੀ ਮਲੇਰਕੋਟਲਾ, ਸਫੀਕ ਚੌਹਾਨ, ਹਰਮਿੰਦਰ ਸਿੰਘ ਗੱਗੜਪੁਰ ਵਰਕਿੰਗ ਕਮੇਟੀ ਮੈਂਬਰ, ਅਵਰਿੰਦਰ ਸਿੰਘ ਬੰਨੀ ਬਰਾੜ, ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਕਮੇਟੀ, ਰਘਵੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਕਰਨੈਲ ਸਿੰਘ ਭਾਵੜਾ, ਡਾ. ਮੋਹਨ ਸਿੰਘ ਲਾਲਕਾ, ਪੁਸ਼ਵਿੰਦਰ ਸਿੰਘ ਜੰਮੂ ਕਸ਼ਮੀਰ, ਕਰਮਜੀਤ ਸਿੰਘ ਭੈਰੋਮੁੰਨਾ, ਬਲਵਿੰਦਰ ਸਿੰਘ ਤਾਜਪੁਰ, ਬਲਵਿੰਦਰ ਸਿੰਘ ਭੁੰਮਾ, ਕੁਲਵਿੰਦਰ ਸਿੰਘ ਬੱਦੀ, ਅਮਰੀਕ ਸਿੰਘ ਬਤਰਾ, ਹਰਜੀਵਨ ਸਿੰਘ ਦੋਰਾਹਾ, ਹਰਭਜਨ ਸਿੰਘ ਦੇਹਰਾਦੂਨ, ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਮਨਮੋਹਨ ਸਿੰਘ ਖੇੜਾ, ਬੂਟਾ ਸਿੰਘ ਆਦਿ ਹਾਜ਼ਰ ਸਨ।
ਪੰਥਕ ਇਕੱਤਰਤਾ ਦੌਰਾਨ ਸੰਗਤਾਂ ਵਲੋਂ ਪ੍ਰਵਾਨ ਕੀਤੇ 8 ਮਤੇ
ਵਿਸ਼ਾਲ ਪੰਥ ਇਕੱਤਰਤਾ ਦੋ ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ’ਤੇ ਹੋਏ ਆਦੇਸ਼ ਦੀ ਮੂਲ ਭਾਵਨਾ ਅਨੁਸਾਰ ਪੰਥ ਏਕਤਾ ਲਈ ਵਚਨਬੱਧ, ਕੇਵਲ ਨਿੱਜੀ ਰਾਜਨੀਤਿਕ ਲਾਲਸਾਵਾਂ ਪੂਰੀਆਂ ਕਰਨ ਲਈ ਕਿਸੇ ਵੀ ਪੰਥ ਤੇ ਪੰਜਾਬ ਵਿਰੋਧੀ ਰਾਜਨੀਤਿਕ ਪਾਰਟੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ, ਖ਼ਾਲਸਾ ਪੰਥ ਦੀਆਂ ਸਰਬ ਉੱਚ ਸੰਸਥਾਵਾਂ ਦੀ ਆਜ਼ਾਦ ਤੇ ਨਿਆਰੀ ਹੋਂਦ ਹਸਤੀ ਬਚਾਉਣ ਤੇ ਹਮੇਸ਼ਾ ਕਾਇਮ ਰੱਖਣ ਲਈ ਹਰ ਸੰਘਰਸ਼ ਕਰਨ ਲਈ ਵਚਨਬੱਧ, ਪੰਥ ਤੇ ਪੰਜਾਬ ਦੀਆਂ ਹੱਕੀ ਮੰਗਾਂ ਤੇ ਅਕਾਲੀ ਐਲਾਨਨਾਮਾ ਨੂੰ ਲਾਗੂ ਕਰਨ ਤੇ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਸੰਘਰਸ਼ ਕਰਨ ਲਈ ਵਚਨਬੱਧ, ਸਿੱਖ ਰਾਜਨੀਤਿਕ ਕੈਦੀਆਂ ਸਮੂਹ ਬੰਦੀ ਸਿੰਘਾਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਬਾਹਰ ਵੱਸਦੇ ਸਿੱਖਾਂ ਦੀ ਕਾਲੀ ਸੂਚੀ ਨੂੰ ਖ਼ਤਮ ਕੀਤਾ ਜਾਵੇ, ਪੰਜਾਬ ਦੀ ਨਸਲ, ਫ਼ਸਲ ਤੇ ਅਰਥਚਾਰਾ, ਕਿਸਾਨੀ-ਜਵਾਨੀ, ਮਜ਼ਦੂਰ ਵਿਦਿਆਰਥੀ ਵਪਾਰੀ ਅਤੇ ਮੁਲਾਜ਼ਮਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਵਚਨਬੱਧ, ਰਾਜਨੀਤੀ ਕੇਵਲ ਸੱਤਾ ਪ੍ਰਾਪਤੀ ਲਈ ਨਹੀਂ ਇਹ ਸਗੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਰਾਜ, ਨਸ਼ਾ ਮੁਕਤ ਸਮਾਜ ਸਿਰਜਣ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਹੋਵੇ, 15 ਸਾਲ ਤੋਂ ਰੁਕੀ ਸ਼੍ਰੋਮਣੀ ਕਮੇਟੀ ਦੀ ਚੋਣ ਤੁਰੰਤ ਕਾਰਵਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਨਿਰਮਲਾ ਦੇਵੀ ਨਗਰ ਕੌਂਸਲ ਜੈਤੋ ਦੀ ਪ੍ਰਧਾਨ ਬਣੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ 2 ਦਸੰਬਰ ਦੇ ਹੁਕਮਨਾਮਿਆਂ ਤੋਂ ਮੁਕਰਨ ਵਾਲਿਆਂ ਵਿਰੁੱਧ ਪੰਥਕ ਇਕੱਠ ਕਿਉਂ ਨਹੀਂ ਕੀਤੇ- ਗਿਆਨੀ ਹਰਪ੍ਰ...
Ad Position 24
No active advertisement