ਯੂਰਪੀ ਮੁਲਕਾਂ ’ਚ ਅੱਤ ਗਰਮੀ ਪੈਣ ਨਾਲ 2000 ਲੋਕਾਂ ਦੀਆਂ ਮੌਤਾਂ
ਬਠਿੰਡਾ, 6 ਜੁਲਾਈ (ਵੀਰਪਾਲ ਸਿੰਘ)- ਦੁਨੀਆ ਭਰ ਵਿਚ ਜਲਵਾਯੂ ਤਬਦੀਲੀ ਹੋਣ ਨਾਲ ਮੌਸਮ ਵਿਚ ਗੜਬੜੀ ਵਧਣ ਲੱਗੀ ਹੈ, ਜਿਸ ਨਾਲ ਗਰਮੀ ਦਾ ਕਹਿਰ ਬਣਿਆ ਹੋਇਆ ਹੈ। ਯੂਰਪੀ ਮੁਲਕਾਂ ਵਿਚ ਲੰਘੇ ਹਫ਼ਤੇ ਗਰਮੀ ਦੇ ਕਹਿਰ ਨਾਲ 2000 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਕੁਦਰਤ ਦੀ ਕਰੋਪੀ ਨੇ ਬਰਫ਼ ਪੈਣ ਵਾਲੇ ਮੁਲਕਾਂ ਵਿਚ ਗਰਮੀ ਦੀ ਅੱਗ ਬਰਸਾਉਣੀ ਸ਼ੁਰੂ ਕਰ ਦਿੱਤੀ ਹੈ। ਯੂਰਪੀ ਮੁਲਕਾਂ ਵਿਚ ਫਰਾਂਸ ਪੈਰਿਸ, ਜਰਮਨੀ, ਇਟਲੀ, ਰੂਸ, ਡਾਨਮਾਰਗ, ਸਵੀਡਨ, ਪੋਲੈਂਡ ਆਦਿ ਵਿਚ ਪਾਰਾ ਆਮ ਨਾਲੋਂ 10 ਤੋਂ 12 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਯੂਰਪ ਦੇ ਬਰਫ਼ ਪੈਣ ਵਾਲੇ ਇਲਾਕਿਆਂ ਵਿਚ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਕਰ ਚੁੱਕਿਆ ਹੈ। ਗਰਮੀ ਦੇ ਕਹਿਰ ਨਾਲ ਇਨ੍ਹਾਂ ਮੁਲਕਾਂ ਦੇ ਗੋਰੇ ਲੋਕ ਬੇਹਾਲ ਹੋ ਰਹੇ ਹਨ। ਲੋਕ ਗਰਮੀ ਤੋਂ ਬਚਣ ਲਈ ਵਾਟਰ ਪਾਰਕਾਂ ਅਤੇ ਸਵਿਮਿੰਗ ਪੁਲਾਂ ਦਾ ਸਹਾਰਾ ਲੈ ਰਹੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਮੁਲਕਾਂ ਦੀਆਂ ਸੜਕਾਂ ਅਤੇ ਰੇਲ ਲਾਈਨਾਂ ਦੀਆਂ ਦਿਸ਼ਾਵਾਂ ਵੱਧ ਤਾਪਮਾਨ ਕਰਕੇ ਵਿਗੜ ਰਹੀਆਂ ਹਨ। ਪਿਘਲ ਚੁੱਕੀਆਂ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ।
ਦੁਨੀਆ ਭਰ ਵਿਚ ਗਰਮੀ ਦਾ ਕਹਿਰ ਜਾਰੀ
ਅਜੀਤ ਡੈਸਕ
07-07-2026