08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਐਸ.ਆਈ.ਟੀ. ਅੱਗੇ ਪੇਸ਼ ਹੋਏ ਵਿਜੇ ਸਾਂਪਲਾ ਸਰਕਾਰ ਦੀ ਨੀਅਤ ’ਤੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 08-07-2026

ਚੰਡੀਗੜ੍ਹ, 7 ਜੁਲਾਈ (ਸੰਦੀਪ ਕੁਮਾਰ ਮਾਹਨਾ)-ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਭੇਜੇ ਗਏ ਚੌਥੇ ਨੋਟਿਸ ’ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਮੀ ਐਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਮੰਗਲਵਾਰ ਨੂੰ ਸੈਕਟਰ-32 ਸਥਿਤ ਪੰਜਾਬ ਪੁਲਿਸ ਆਫ਼ਿਸਰਜ਼ ਇੰਸਟੀਚਿਊਟ ਵਿਖੇ ਪੇਸ਼ ਹੋਏ। ਕਰੀਬ ਤਿੰਨ ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਬਾਹਰ ਆਏ ਸਾਂਪਲਾ ਨੇ ਜਾਂਚ ਪ੍ਰਕਿਰਿਆ ’ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ ਬੇਅਦਬੀ ਮਾਮਲੇ ਦੀ ਆੜ ’ਚ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਤੌਰ ’ਤੇ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਅਸਲ ਜਨਤਕ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਸ ਮਾਮਲੇ ਨੂੰ ਵਰਤ ਰਹੀ ਹੈ।ਇਸ ਤੋਂ ਪਹਿਲਾਂ ਐਸ.ਆਈ.ਟੀ. ਦਫ਼ਤਰ ਪਹੁੰਚਣ ’ਤੇ ਸਾਂਪਲਾ ਨੂੰ ਸ਼ੁਰੂ ’ਚ ਇਕੱਲੇ ਅੰਦਰ ਜਾਣ ਲਈ ਕਿਹਾ ਗਿਆ, ਪਰ ਉਹ ਆਪਣੀ ਲੀਗਲ ਟੀਮ ਨੂੰ ਨਾਲ ਲੈ ਕੇ ਜਾਣ ’ਤੇ ਅੜੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਧਾਰਾ 179 ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਅਧੀਨ ਪੁੱਛਗਿੱਛ ਦੌਰਾਨ ਕਾਨੂੰਨੀ ਸਲਾਹਕਾਰ ਦਾ ਨਾਲ ਹੋਣਾ ਜਾਇਜ਼ ਹੈ। ਕੁਝ ਸਮੇਂ ਬਾਅਦ ਐਸ.ਆਈ.ਟੀ. ਨੇ ਉਨ੍ਹਾਂ ਦੀ ਲੀਗਲ ਟੀਮ ਜਿਸ ’ਚ ਪਾਰਟੀ ਦੇ ਲੀਗਲ ਵਿੰਗ ਦੇ ਕਨਵੀਨਰ ਐਡਵੋਕੇਟ ਐਨ ਕੇ ਵਰਮਾ, ਐਡਵੋਕੇਟ ਪ੍ਰੇਮਜੀਤ ਸਿੰਘ ਹੁੰਦਲ ਤੇ ਐਡਵੋਕੇਟ ਸਤੀਸ਼ ਬਲਿਆਨ ਨੂੰ ਵੀ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ। ਐਸ.ਆਈ.ਟੀ. ਅੱਗੇ ਪੇਸ਼ੀ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਮਰਥਕ ਵੀ ਪਹੁੰਚੇ ਹੋਏ ਸਨ, ਜਿਨਾਂ ਸਾਂਪਲਾ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਸ਼ੂ ਸਾਂਪਲਾ, ਪੀ.ਏ ਚਮਨ ਲਾਲ ਬੰਟੀ, ਪਟਿਆਲਾ ਤੋ ਸਾਹਿਲ ਗੋਇਲ, ਕੁਲਦੀਪ ਸਿੰਘ ਭੰਗੇਵਾਲ ਸਾਬਕਾ ਜਨਰਲ ਸਕੱਤਰ ਕਿਸਾਨ ਮੋਰਚਾ ਪੰਜਾਬ, ਗਗਨ ਸੇਠੀ ਜ਼ਿਲ੍ਹਾ ਉਪ-ਪ੍ਰਧਾਨ ਫ਼ਰੀਦਕੋਟ, ਗੁਰਸ਼ਰਨ ਸਿੰਘ ਮੋਨੂੰ ਭਾਰਤੀ ਜਨਤਾ ਪਾਰਟੀ ਮੰਡਲ ਪ੍ਰਧਾਨ ਕੋਟਕਪੂਰਾ, ਨਿਤੀਨ ਗੁਪਤਾ ਨੰਨੂ ਸਾਬਕਾ ਪ੍ਰਧਾਨ ਯੁਵਾ ਮੋਰਚਾ, ਸਚਿਨ ਬਾਸੀ ਆਕਾਸ਼ ਸਾਂਪਲਾ, ਗੁਰਵਿੰਦਰ ਕਾਂਸਲ, ਸੰਜੇ ਕਾਲੜਾ, ਸ਼ਿਵਮ ਓਹਰੀ ਯੁਵਾ ਮੋਰਚਾ ਪ੍ਰਧਾਨ ਹੁਸ਼ਿਆਰਪੁਰ, ਸੂਰਜ਼ ਸ਼ਰਮਾ ਜਨਰਲ ਸਕੱਤਰ ਯੁਵਾ ਮੋਰਚਾ ਹੁਸ਼ਿਆਰਪੁਰ, ਮਾਨਿਕ ਬਾਵਾ ਮੰਡਲ ਪ੍ਰਧਾਨ ਮੁਕਤਸਰ ਵੀ ਮੌਜੂਦ ਰਹੇ।

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਲੋਕ ਮਿਲਣੀ ਦੌਰਾਨ ਡਾ: ਕੰਗ ਨੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਕੀਤਾ ਜਾਗਰੂਕ
Ad Position 24