ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੰਜਾਬ ਸਰਕਾਰ ਵਲੋਂ 8 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ

Ad Position 21
No active advertisement
ਅਜੀਤ ਡੈਸਕ 09-07-2026
ਨਿਕਾਸ ਕੁਮਾਰ ਨੂੰ ਕਮਿਸ਼ਨਰ ਨਗਰ ਨਿਗਮ ਜਲੰਧਰ ਲਗਾਇਆ
ਚੰਡੀਗੜ੍ਹ, 8 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 8 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਦਲੇ ਗਏ ਆਈ.ਏ.ਐਸ.. ਅਧਿਕਾਰੀਆਂ ਵਿਚ ਨੀਲਿਮਾ ਨੂੰ ਸਕੱਤਰ ਪ੍ਰਸੋਨਲ ਵਿਭਾਗ ਅਤੇ ਵਾਧੂ ਚਾਰਜ ਸਕੱਤਰ, ਚੌਕਸੀ ਵਿਭਾਗ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਦਲੇ ਗਏ ਅਧਿਕਾਰੀਆਂ ਵਿਚ ਸਾਕਸ਼ੀ ਸਾਹਨੀ ਨੂੰ ਵਿਸ਼ੇਸ਼ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਵਾਧੂ ਚਾਰਜ ਮਿਸ਼ਨ ਡਾਇਰੈਕਟਰ, ਨੈਸ਼ਨਲ ਸਿਹਤ ਮਿਸ਼ਨ, ਪੰਜਾਬ ਅਤੇ ਵਾਧੂ ਚਾਰਜ ਨੋਡਲ ਅਫਸਰ, ਨਸ਼ਾ ਵਿਰੋਧੀ ਮੁਹਿੰਮ, ਸੰਦੀਪ ਰਿਸ਼ੀ ਨੂੰ ਮੁੱਖ ਪ੍ਰਸ਼ਾਸਕ, ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ, ਐਸ.ਏ.ਐਸ ਨਗਰ, ਪਰਮਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ, ਗ੍ਰਹਿ ਮਾਮਲੇ ਵਿਭਾਗ, ਨੀਰੂ ਕਤਿਆਲ ਗੁਪਤਾ ਨੂੰ ਮੁੱਖ ਪ੍ਰਸ਼ਾਸਕ, ਪੰਜਾਬ ਸ਼ਹਿਰੀ ਯੌਜਨਾ ਤੇ ਵਿਕਾਸ ਅਥਾਰਟੀ ਅਤੇ ਵਾਧੂ ਚਾਰਜ ਡਾਇਰੈਕਟਰ, ਨਗਰ ਤੇ ਸ਼ਹਿਰੀ ਯੋਜਨਾਬੰਦੀ, ਨਿਕਾਸ ਕੁਮਾਰ ਨੂੰ ਕਮਿਸ਼ਨਰ, ਨਗਰ ਨਿਗਮ ਜਲੰਧਰ, ਮਿਸ ਸੋਨਮ ਨੂੰ ਵਧੀਕ ਕਮਿਸ਼ਨਰ, ਕਰ-1, ਪਟਿਆਲਾ ਅਤੇ ਵਾਧੂ ਚਾਰਜ ਸੰਯੁਕਤ ਕਮਿਸ਼ਨਰ, ਨਗਰ ਨਿਗਮ ਪਟਿਆਲਾ ਅਤੇ ਸ੍ਰੀ ਰਾਕੇਸ਼ ਕੁਮਾਰ ਮੀਨਾ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਹੁਸ਼ਿਆਰਪੁਰ ਲਗਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵੋਟਾਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਦੀ ਕਾਹਲੀ ਨੇ ਸਟਾਫ਼ ਤੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ ਅਗਲੀ ਖ਼ਬਰ ਰੇਲਵੇ ਟਰੈਕ ਦੇ ਖੰਬੇ ’ਤੇ ਸੀ.ਸੀ.ਟੀ.ਵੀ. ਕੈਮਰਾ ਮਿਲਣ ਦੇ ਮਾਮਲੇ ’ਚ ਇਕ ਕਾਬੂ
Ad Position 24
No active advertisement