ਮੁੱਲਾਂਪੁਰ-ਦਾਖਾ, 9 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਫ਼ਿਲਮ ਸਤਲੁਜ ਨੂੰ ਓ.ਟੀ.ਟੀ. ਪਲੇਟਫਾਰਮ ਜ਼ੀ-5 ਤੋਂ ਹਟਾਏ ਜਾਣ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਅਜਿਹਾ ਕਰਨਾ ਕਾਂਗਰਸ ਦੇ ਰਾਜ ’ਚ 90ਵੇਂ ਦਹਾਕੇ ਸਮੇਂ ਪੰਜਾਬ ਪੁਲਿਸ ਵਲੋਂ ਸਿੱਖ ਗੱਭਰੂਆਂ ਦੀ ਨਸ਼ਲਕੁਸ਼ੀ ’ਤੇ ਪਰਦਾ ਪਾਉਣਾ ਹੈ। ਇਹ ਪ੍ਰਗਟਾਵਾ ਹਲਕਾ ਦਾਖਾ ਤੋਂ ਵਿਧਾਇਕ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮਾਲਵਾ ਜ਼ੋਨ-1 ਇੰਚਾਰਜ ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ ਗਿਆ। ਇਆਲੀ ਨੇ ਸਪੱਸ਼ਟ ਕੀਤਾ ਕਿ ਫ਼ਿਲਮ ਸਤਲੁਜ ’ਤੇ ਪੂਰਨ ਪਾਬੰਦੀ ਲਗਾ ਕੇ ਕੇਂਦਰ ਸਰਕਾਰ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ਤੋਂ ਸ਼ੁਰੂ ਹੋ ਹੋ ਕੇ ਪੂਰੀ ਮਾਲਵਾ ਪੱਟੀ ’ਚ ਪਿੰਡਾਂ ਦੇ ਸਰਪੰਚ, ਗ੍ਰਾਮ ਪੰਚਾਇਤ ਮੈਂਬਰ ਅਤੇ ਪਤਵੰਤਿਆਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਹਿਯੋਗ ਲਿਆ ਜਾਵੇਗਾ ਤਾਂ ਜੋ ਫਿਲਮ ਸਤਲੁਜ ਨੂੰ ਪਿੰਡ-ਪਿੰਡ ਦਿਖਾਇਆ ਜਾ ਸਕੇ।
ਫ਼ਿਲਮ ਸਤਲੁਜ ਪਿੰਡ-ਪਿੰਡ ਦਿਖਾਏ ਜਾਣ ਦਾ ਯਤਨ ਕਰਾਂਗੇ-ਇਆਲੀ
ਅਜੀਤ ਡੈਸਕ
10-07-2026