07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਵਾਇਨਾਡ ਜ਼ਮੀਨ ਖਿਸਕਣ ਦੇ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ

Ad Position 21
No active advertisement
ਅਜੀਤ ਡੈਸਕ 10-07-2026

ਨਵੀਂ ਦਿੱਲੀ, 9 ਜੁਲਾਈ (ਏਜੰਸੀ)-ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਵਾਪਰੇ ਦਰਦਨਾਕ ਜ਼ਮੀਨ ਖਿਸਕਣ ਦੇ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਛੇ ਤੱਕ ਪਹੁੰਚ ਗਈ। ਬਚਾਅ ਕਾਰਜਾਂ ਦੌਰਾਨ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਤਿੰਨ ਪ੍ਰਵਾਸੀ ਮਜ਼ਦੂਰਾਂ (ਉੱਤਰ ਪ੍ਰਦੇਸ਼ ਦੇ ਸਰਵੇਅਰ ਅਜ਼ਹਰੂਦੀਨ ਅੰਸਾਰੀ, ਹਿਮਾਚਲ ਪ੍ਰਦੇਸ਼ ਦੇ ਇੰਜੀਨੀਅਰ ਰਾਹੁਲ ਸ਼ਰਮਾ ਤੇ ਬਿਹਾਰ ਦੇ ਐਕਸਕਾਵੇਟਰ (ਖੁਦਾਈ ਮਸ਼ੀਨ) ਓਪਰੇਟਰ ਮੁਹੰਮਦ ਇਮਰਾਨ) ਵਜੋਂ ਹੋਈ। ਕੇਰਲ ਦੇ ਮੰਤਰੀ ਏ. ਪੀ. ਅਨਿਲ ਕੁਮਾਰ ਅਤੇ ਟੀ. ਸਿੱਦੀਕ ਨੇ ਦੱਸਿਆ ਕਿ ਇਕ ਲਾਸ਼ ਖੋਜ ਖੇਤਰ ਦੇ ਜ਼ੋਨ 1 ’ਚੋਂ ਅਤੇ ਦੂਜੀ ਨਦੀ ’ਚੋਂ ਮਿਲੀ।

Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਵਲੋਂ ‘ਪੰਜਾਬ ਨਿਵੇਸ਼ਕ ਸਰਕਲ ਅਤੇ ਨਿਊਰੋਨ 2.0’ ਲਾਂਚ ਅਗਲੀ ਖ਼ਬਰ ਚਾਬਹਾਰ ਬੰਦਰਗਾਹ ’ਤੇ ਅਮਰੀਕਾ ਵਲੋਂ ਬੰਬਾਰੀ ਨਾਲ ਭਾਰਤ ਦੇ ਮਹੱਤਵਪੂਰਨ ਪ੍ਰੋਜੈਕਟ ਨੂੰ ਲੱਗਾ ਝਟਕਾ
Ad Position 24