08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪ੍ਰੋ. ਭੁਪਿੰਦਰ ਸਿੰਘ ਖਹਿਰਾ ਦ੍ਰਾਵਿੜੀਅਨ ਲਿੰਗੁਇਸਟਿਕਸ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 15-07-2026

ਪਟਿਆਲਾ, 14 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਸਾਬਕਾ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਭੁਪਿੰਦਰ ਸਿੰਘ ਖਹਿਰਾ ਦ੍ਰਾਵਿੜੀਅਨ ਲਿੰਗੁਇਸਟਿਕਸ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਚੁਣੇ ਗਏ ਹਨ। ਇਹ ਚੋਣ 19 ਜੂਨ ਨੂੰ ਐਸੋਸੀਏਸ਼ਨ ਦੇ ਜਨਰਲ ਹਾਉਸ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਹੋਈ ਸੀ। ਐਸੋਸੀਏਸ਼ਨ ਦੀ ਪ੍ਰਧਾਨਗੀ ਪਹਿਲਾਂ ਵਾਰੀ-ਵਾਰੀ ਦੱਖਣ ਦੇ ਪੰਜ ਰਾਜਾਂ ਵਿਚ ਘੁੰਮਦੀ ਹੈ, 6ਵੀਂ ਵਾਰ ਸਰਬ ਭਾਰਤ ਵਿਚੋਂ ਕੋਈ ਵਿਦਵਾਨ ਚੁਣਿਆ ਜਾਂਦਾ ਹੈ। ਪ੍ਰੋ. ਖਹਿਰਾ 2011 ਤੋਂ ਹੀ ਐਸੌਸੀਏਸ਼ਨ ਦੀ ਕਾਰਜਕਾਰਨੀ ਦੇ ਵੱਖ-ਵੱਖ ਅਹੁਦਿਆਂ ’ਤੇ ਕਾਰਰਜਸ਼ੀਲ ਰਹੇ ਹਨ। ਪ੍ਰਧਾਨ ਦੀ ਚੋਣ ਤੋਂ ਪਹਿਲਾਂ ਉਹ ਸੀਨੀਅਰ ਮੋਸਟ ਮੀਤ ਪ੍ਰਧਾਨ ਚਲ ਰਹੇ ਸਨ। ਇਸ ਚੋਣ ’ਤੇ ਦੱਖਣੀ ਭਾਰਤ ਦੇ ਵਿਦਿਆਰਥੀਆਂ ਅਤੇ ਖੂਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਖਹਿਰਾ ਦੱਖਣ ਭਾਰਤ ਦੇ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਦੇ ਖੇਤਰਾਂ ਵਿਚ ਹਰਮਨ ਪਿਆਰੇ ਹਨ। ਪ੍ਰੋ. ਖਹਿਰਾ ਇੰਟਰਨੈਸ਼ਨਲ ਸਕੂਲ ਆਫ ਦ੍ਰਾਵਿੜੀਅਨ ਸਟੱਡੀਜ਼ ਦੀ ਗਵਰਨਿੰਗ ਕੌਂਸਲ ਦੇ ਵੀ ਮੈਂਬਰ ਨੌਮੀਨੇਟ ਕੀਤੇ ਗਏ ਹਨ। ਪੰਜਾਬੀ ਲਿੰਗੁਇਸਟਸ ਐਸੋਸੀਏਸ਼ਨ ਪਟਿਆਲਾ ਵੀ ਦ੍ਰਾਵਿਦਿਅਨ ਲਿੰਗੁਇਸਟਸ ਐਸੌਸੀਏਸ਼ਨ ਆਫ ਇੰਡੀਆ ਦੇ ਸੰਸਥਾਪਕ ਵੀ.ਆਈ. ਸੁਬਰਾਮਨੀਅਮ ਦੀ ਪ੍ਰੇਰਨਾ ਨਾਲ ਪ੍ਰੋ. ਖਹਿਰਾ ਵਲੋਂ 2009 ਵਿਚ ਆਰੰਭ ਕੀਤੀ ਗਈ ਸੀ। ਇਸ ਦੀ ਗਿਣਤੀ ਵੀ ਭਾਰਤ ਦੀਆਂ ਸਿਰਕੱਢ ਐਸੋਸੀਏਸ਼ਨਾ ਵਿਚ ਕੀਤੀ ਜਾਂਦੀ ਹੈ। ਪ੍ਰੋ. ਖਹਿਰਾ ਦੇ ਪ੍ਰਧਾਨ ਚੁਣੇ ਜਾਣ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਭਾਸ਼ਾ ਵਿਗਿਆਨ ਵਿਭਾਗ ਨੂੰ ਵਿਵੇਸ਼ ਮਾਣ ਮਿਲਿਆ ਹੈ। ਇਸ ਚੋਣ ਨਾਲ ਪੰਜਾਬ ਦੇ ਭਾਸ਼ਾ ਵਿਗਿਆਨ ਦੇ ਵਿਦਿਆਰਥੀਆਂ ਅਤੇ ਵਿਦਵਾਨਾ ਨੰ ਦੱਖਣੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚ ਪਹੁੰਚ ਆਸਾਨ ਬਣੇਗੀ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਅਗਲੀ ਖ਼ਬਰ ਹੁੰਮਸ ਭਰੀ ਗਰਮੀ ਤੇ ਵਧੇ ਤਾਪਮਾਨ ਨੇ ਕੀਤਾ ਹਾਲੋ-ਬੇਹਾਲ
Ad Position 24