08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਹੁੰਮਸ ਭਰੀ ਗਰਮੀ ਤੇ ਵਧੇ ਤਾਪਮਾਨ ਨੇ ਕੀਤਾ ਹਾਲੋ-ਬੇਹਾਲ

Ad Position 21
No active advertisement
ਅਜੀਤ ਡੈਸਕ 15-07-2026

ਅੰਮ੍ਰਿਤਸਰ/ਚੰਡੀਗੜ੍ਹ, 14 ਜੁਲਾਈ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੇ ਕਈ ਇਲਾਕਿਆਂ ‘ਚ ਬੀਤੇ ਦਿਨਾਂ ਦੌਰਾਨ ਪਏ ਹਲਕੇ ਤੇ ਦਰਮਿਆਨੇ ਮੀਂਹ ਤੋਂ ਬਾਅਦ ਸੂਬੇ ਦੇ ਵਧੇਰੇ ਹਿੱਸੇ ਵਿਚ ਮੌਸਮ ਸਾਫ਼ ਰਹਿਣ ਕਾਰਨ ਸੂਰਜ ਦੀ ਤਪਸ਼ ਕਾਰਨ ਹਵਾ ਵਿਚ ਨਮੀ ਵੱਧ ਗਈ ਹੈ, ਜਿਸ ਕਾਰਨ ਹੁੰਮਸ ਭਰੀ ਗਰਮੀ ਪੈ ਰਹੀ ਹੈ ਅਤੇ ਅਗਲੇ ਦਿਨਾਂ ਵਿਚ ਹਵਾ ‘ਚ ਨਮੀ ਦੇ ਹੋਰ ਵੱਧਣ ਕਾਰਨ ਹੁੰਮਸ ਹੋਰ ਵੀ ਵੱਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ‘ਚ ਬਠਿੰਡਾ ‘ਚ ਦਿਨ ਦੇ ਸਮੇਂ ਤਾਪਮਾਨ 39.4 ਡਿਗਰੀ ਸੈਲਸੀਅਸ ਰਿਹਾ, ਜੋ ਸੂਬੇ ਦਾ ਸਭ ਤੋਂ ਵਧੇਰੇ ਤਾਪਮਾਨ ਸੀ। ਇਸ ਦੌਰਾਨ ਅੰਮ੍ਰਿਤਸਰ ‘ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ ਅਤੇ ਰਾਤ ਦੇ ਸਮੇਂ ਘੱਟ ਤੋਂ ਘੱਟ ਤਾਪਮਾਨ 27.4 ਡਿਗਰੀ ਰਿਹਾ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ ਹਵਾ ‘ਚ ਨਮੀ 59 ਫ਼ੀਸਦੀ ਰਹੀ। ਇਸ ਤਰ੍ਹਾਂ ਲੁਧਿਆਣਾ ‘ਚ ਦਿਨ ਦੇ ਸਮੇਂ ਤਾਪਮਾਨ 36.4 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਰਹੀ। ਇਸ ਦੇ ਨਾਲ ਹੀ ਹਵਾ ‘ਚ ਨਮੀ 62 ਫ਼ੀਸਦੀ ਰਹੀ। ਪਟਿਆਲਾ ‘ਚ ਦਿਨ ਅਤੇ ਰਾਤ ਦਾ ਤਾਪਮਾਨ ਲਗਭਗ ਬਰਾਬਰ ਰਿਹਾ, ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ 6.9 ਡਿਗਰੀ ਸੈਲਸੀਅਸ ਘੱਟ ਸੀ ਅਤੇ ਇਕ ਦਿਨ ਪਹਿਲਾਂ 9.6 ਡਿਗਰੀ ਸੈਲਸੀਅਸ ਘੱਟ ਰਿਹਾ। ਇਥੇ ਹਵਾ ‘ਚ 58 ਫ਼ੀਸਦੀ ਤੱਕ ਨਮੀ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ‘ਚ ਹਵਾ ‘ਚ ਨਮੀ 75 ਤੋਂ 85 ਫ਼ੀਸਦੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੁੰਮਸ ਭਰੀ ਗਰਮੀ ਹੋਰ ਵੀ ਵੱਧ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰੋ. ਭੁਪਿੰਦਰ ਸਿੰਘ ਖਹਿਰਾ ਦ੍ਰਾਵਿੜੀਅਨ ਲਿੰਗੁਇਸਟਿਕਸ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਜੋਯਆਲੁੱਕਾਸ ਨੇ ਸ਼ੁਰੂ ਕੀਤਾ ‘ਪੁਰਾਣੇ ਸੋਨੇ ਦਾ ਐਕਸਚੇਂਜ’ ਅਭਿਆਨ 150 ਰੁਪਏ ਪ੍ਰਤੀ ਗ੍ਰਾਮ ਵਾਧੂ ਦੇ ਨਾਲ
Ad Position 24