ਨਵੀਂ ਦਿੱਲੀ, 14 ਜੁਲਾਈ (ਅ.ਬ.)-ਦੁਨੀਆ ਦੇ ਪਸੰਦੀਦਾ ਜਵੈਲਰ ਜੋਯਆਲੁੱਕਾਸ ਨੇ ਆਪਣੇ ‘ਪੁਰਾਣੇ ਸੋਨੇ ਦੇ ਐਕਸਚੇਂਜ’ ਅਭਿਆਨ ਨੂੰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਸੋਨੇ ਦੀਆਂ ਕੀਮਤਾਂ ਇਤਿਹਾਸਿਕ ਤੌਰ ’ਤੇ ਮਜ਼ਬੂਤ ਸਤਰ ’ਤੇ ਬਣੀਆਂ ਹੋਈਆਂ ਹਨ, ਅਜਿਹੇ ਵਿਚ ਗ੍ਰਾਹਕਾਂ ਲਈ ਆਪਣੇ ਪੁਰਾਣੇ ਗਹਿਣਿਆਂ ਦਾ ਮੁੱਲ ਵਧਾਉਣ ਦਾ ਇਹ ਇਕ ਸੁਨਹਿਰਾ ਮੌਕਾ ਹੈ। 10 ਜੁਲਾਈ ਤੋਂ 9 ਅਗਸਤ 2016 ਤੱਕ ਚੱਲਣ ਵਾਲਾ ਜੋਯਆਲੁਕਾਸ ਪੁਰਾਣਾ ਸੋਨਾ ਐਕਸਚੇਂਜ ਅਭਿਆਨ ਗ੍ਰਾਹਕਾਂ ਨੂੰ ਮੌਜੂਦਾ ਐਕਸਚੇਂਜ ਮੁੱਲ ’ਤੇ ਪ੍ਰਤੀ ਗ੍ਰਾਮ 150 ਰੁਪਏ ਵਾਧੂ ਪ੍ਰਾਪਤ ਕਰਕੇ ਅਨੂਕੂਲ ਬਾਜ਼ਾਰ ਦਾ ਲਾਭ ਉਠਾਉਣ ਦੀ ਇਜ਼ਾਜਤ ਦਿੰਦਾ ਹੈ। ਗ੍ਰਾਹਕ ਕਿਸੇ ਵੀ ਜਵੈਲਰ ਤੋਂ ਖਰੀਦੇ ਗਏ ਪੁਰਾਣੇ ਸੋਨੇ ਦੇ ਗਹਿਣਿਆਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ ਤੇ ਜੋਯਆਲੁੱਕਾਸ ਵਿਚ ਉਪਲਬਧ ਉੱਤਮ ਰੂਪ ਨਾਲ ਤਿਆਰ ਕੀਤੇ ਗਏ ਸੋਨੇ ਦੇ ਗਹਿਣਿਆਂ ਦੀ ਇਕ ਵਿਸਤ੍ਰਿਤ ਸ਼੍ਰੇਣੀ ਲਈ ਵਧੇ ਹੋਏ ਐਕਸਚੇਂਜ ਮੁੱਲ ਦਾ ਉਪਯੋਗ ਕਰ ਸਕਦੇ ਹਨ। ਇਹ ਆਫ਼ਰ ਉਹਨਾਂ ਪਰਿਵਾਰਾਂ ਲਈ ਇੱਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ ਜੋ ਵਿਆਹ ਦੀ ਖਰੀਦਾਰੀ, ਤਿਓਹਾਰੀ ਖਰੀਦਾਰੀ, ਜਾਂ ਬਸ ਆਪਣੇ ਗਹਿਣਿਆਂ ਦੇ ਸੰਗ੍ਰਹਿ ਨੂੰ ਤਾਜ਼ਾ ਕਰਨ ਦੀ ਯੋਜਨਾ ਬਣਾ ਰਹੇ ਹਨ। ਅਭਿਆਨ ’ਤੇ ਬੋਲਦੇ ਹੋਏ, ਜੋਯਆਲੁਕਾਸ ਗਰੁੱਪ ਦਾ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ, ਡਾ. ਜੋਯ ਆਲੂਕਾਸ ਨੇ ਕਿਹਾ ਕਿ ਸੋਨਾ ਹਮੇਸ਼ਾਂ ਹਰ ਪਰਿਵਾਰ ਦੀ ਵਿਰਾਸਤ ਦਾ ਇਕ ਅਭਿੰਨ ਅੰਗ ਰਿਹਾ ਹੈ ਤੇ ਕਈ ਗ੍ਰਾਹਕਾਂ ਦੇ ਪਾਸ ਅਜਿਹੇ ਗਹਿਣੇ ਹੁੰਦੇ ਹਨ ਜੋ ਹੁਣ ਨਹੀ ਪਹਿਨੇ ਜਾਂਦੇ ਹਨ ਜਾਂ ਉਹਨਾਂ ਦੀ ਵਰਤਮਾਨ ਪਸੰਦ ਦੇ ਅਨੁਰੂਪ ਨਹੀਂ ਹੁੰਦੇ ਹਨ। ਸਾਡੇ ਪੁਰਾਣੇ ਸੋਨੇ ਦੇ ਐਕਸਚੇਂਜ ਅਭਿਆਨ ਦੇ ਮਾਧਿਅਮ ਨਾਲ ਅਸੀਂ ਇਹ ਯਕੀਨੀ ਬਣਾਉਣ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਸਭ ਤੋਂ ਵਧੀਆ ਸੰਭਵ ਮੁੱਲ ਮਿਲੇ, ਨਾਲ ਹੀ ਉਨ੍ਹਾਂ ਨੂੰ ਸਾਡੇ ਨਵੇਂ ਸੰਗ੍ਰਹਾਂ ਵਿੱਚੋਂ ਚੁਣਨ ਦਾ ਮੌਕਾ ਵੀ ਮਿਲੇ।”
ਜੋਯਆਲੁੱਕਾਸ ਨੇ ਸ਼ੁਰੂ ਕੀਤਾ ‘ਪੁਰਾਣੇ ਸੋਨੇ ਦਾ ਐਕਸਚੇਂਜ’ ਅਭਿਆਨ 150 ਰੁਪਏ ਪ੍ਰਤੀ ਗ੍ਰਾਮ ਵਾਧੂ ਦੇ ਨਾਲ
ਅਜੀਤ ਡੈਸਕ
15-07-2026