ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਖੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨਾਲ ਰੂਬਰੂ ਹੋਣਗੇ। ਰਾਹੁਲ ਗਾਂਧੀ ਵਲੋਂ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਜੁੜਨ ਲਈ ‘ਛਾਤਰੋਂ ਕੀ ਗੂੰਜ’ ਨਾਂਅ ਦੀ ਸੰਵਾਦ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਰਾਹੀਂ ਆਪਣੇ ਦੇਹਰਾਦੂਨ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 17 ਜੁਲਾਈ ਨੂੰ ਦੇਹਰਾਦੂਨ ਆ ਰਹੇ ਹਨ। ਨਾਲ ਹੀ ‘ਛਾਤਰੋਂ ਕੀ ਗੂੰਜ’ ਮੁਹਿੰਮ ਤਹਿਤ ਦੇਹਰਾਦੂਨ ਦੀ ਚੋਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਉਂਕਿ ਦੇਵਭੂਮੀ ਨੂੰ ਪੇਪਰ ਲੀਕ ਦਾ ਮੁੱਖ ਕੇਂਦਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂ.ਕੇ. ਐਸ.ਐਸ.ਐਸ.ਸੀ. ਪ੍ਰੀਖਿਆ ’ਚ ਇਥੇ ਇਕ ‘ਸਿਸਟਮ’ ਬੈਠ ਗਿਆ ਹੈ, ਜਿਥੇ ਪਟਵਾਰੀ, ਲੇਖਪਾਲ ਜਾਂ ਅਹੁਦਾ ਕਾਬਲੀਅਤ ਨਾਲ ਨਹੀਂ ਸਗੋਂ ਮੁਜਰਮਾਂ ਵਲੋਂ ਤੈਅ ਕੀਤੀ ਕੀਮਤ ਨਾਲ ਮਿਲਦਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਸਖ਼ਤ ਨਕਲ ਵਿਰੋਧੀ ਕਾਨੂੰਨ ਬਣਾਇਆ, ਫਿਰ ਵੀ ਪੇਪਰ ਲੀਕ ਹੁੰਦੇ ਰਹੇ। ਕਾਨੂੰਨ ਕਾਗਜ਼ ’ਚ ਰਿਹਾ ਅਤੇ ਪੇਪਰ ਬਾਜ਼ਾਰ ’ਚ ਵਿਕਦੇ ਰਹੇ।
ਰਾਹੁਲ ਗਾਂਧੀ ਅੱਜ ਦੇਹਰਾਦੂਨ ’ਚ ਉਠਾਉਣਗੇ ਵਿਦਿਆਰਥੀਆਂ ਦੇ ਹੱਕ ’ਚ ਆਵਾਜ਼
ਅਜੀਤ ਡੈਸਕ
17-07-2026