07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪੀ.ਐਸ.ਟੀ.ਸੀ.ਐਲ. ਭਰਤੀ ਦੌਰਾਨ ਰਾਜਸਥਾਨ ਦੇ ਇਕੋ ਜ਼ਿਲ੍ਹੇ ਦੇ 14 ਵਿਅਕਤੀ ਚੁਣੇ ਜਾਣਾ ਹੈਰਾਨ ਕਰਨ ਵਾਲਾ-ਗਿਆਨੀ ਹਰਪ੍ਰੀਤ ਸਿੰਘ

Ad Position 21
No active advertisement
ਅਜੀਤ ਡੈਸਕ 19-07-2026
ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਸਟੇੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਟੀ. ਸੀ. ਐਲ.) ’ਚ ਹੋਈਆਂ ਭਰਤੀਆਂ ਦੌਰਾਨ ਰਾਜਸਥਾਨ ਦੇ ਇਕੋ ਜ਼ਿਲ੍ਹੇ ਦੇ 14 ਵਿਅਕਤੀਆਂ ਨੂੰ ਨੌਕਰੀ ਲਈ ਚੁਣੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿਘ ਨੇ ਹੈਰਾਨੀ ਪ੍ਰਗਟਾਈ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੀ.ਐਸ.ਟੀ.ਸੀ.ਐਲ. ਪੰਜਾਬ ਦਾ ਸਰਕਾਰੀ ਅਦਾਰਾ ਹੈ ਪਰ ਇਸ ਵਿਚ ਭਰਤੀਆਂ ਦੌਰਾਨ ਇਕ ਵੀ ਪੰਜਾਬੀ ਨੌਜਵਾਨ ਨੂੰ ਮੌਕਾ ਨਾ ਮਿਲਣਾ ਅਤੇ ਚੁਣੇ ਗਏ ਉਮੀਦਵਾਰਾਂ ਦਾ ਵੱਡਾ ਹਿੱਸਾ (14 ਉਮੀਦਵਾਰ) ਰਾਜਸਥਾਨ ਦੇ ਇਕੋ ਜ਼ਿਲ੍ਹੇ ਸ੍ਰੀ ਗੰਗਾਨਗਰ ਨਾਲ ਸੰਬੰਧਿਤ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਇਹ ਸਿਰਫ਼ ਇਤਫਾਕ ਹੈ ਜਾਂ ਫਿਰ ਭਰਤੀ ਪ੍ਰਕ੍ਰਿਆ ’ਚ ਕੋਈ ਵੱਡਾ ਘਪਲਾ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਦੱਸੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਤੋਂ ਵਾਂਝੇ ਰੱਖ ਕੇ ਸਰਕਾਰ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਕਿਉਂ ਦੇ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੋਨਮ ਵਾਂਗਚੁਕ ਨੂੰ ਧਰਨੇ ਤੋਂ ਹਟਾਉਣਾ ਲੋਕਤੰਤਰ ’ਤੇ ਹਮਲਾ-ਡੱਲੇਵਾਲ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਨਵ-ਨਿਯੁਕਤ ਬੋਰਡ ਚੇਅਰਪਰਸਨਾਂ ਦਾ ਸਨਮਾਨ
Ad Position 24
No active advertisement