07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੋਨਮ ਵਾਂਗਚੁਕ ਨੂੰ ਧਰਨੇ ਤੋਂ ਹਟਾਉਣਾ ਲੋਕਤੰਤਰ ’ਤੇ ਹਮਲਾ-ਡੱਲੇਵਾਲ

Ad Position 21
No active advertisement
ਅਜੀਤ ਡੈਸਕ 19-07-2026
ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ)-ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਕੌਮੀ ਕਨਵੀਨਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦਿੱਲੀ ਦੇ ਜੰਤਰ-ਮੰਤਰ ’ਤੇ ਪੇਪਰ ਲੀਕ ਮਾਮਲਿਆਂ ਖ਼ਿਲਾਫ਼ ਮਰਨ ਵਰਤ ਕਰ ਰਹੇ ਸਮਾਜ ਸੇਵੀ ਸੋਨਮ ਵਾਂਗਚੁਕ ਨੂੰ ਪੁਲਿਸ ਵਲੋਂ ਧਰਨੇ ਤੋਂ ਹਟਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨ ਨੂੰ ਦਬਾਉਣਾ ਲੋਕਤੰਤਰਿਕ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਇਸ ਤੋਂ ਸਰਕਾਰ ਦੀ ਘਬਰਾਹਟ ਸਪੱਸ਼ਟ ਹੁੰਦੀ ਹੈ।ਡੱਲੇਵਾਲ ਨੇ ਕਿਹਾ ਕਿ ਸੋਨਮ ਵਾਂਗਚੁਕ ਦੇਸ਼ ਵਿਚ ਵਾਰ-ਵਾਰ ਹੋ ਰਹੇ ਪੇਪਰ ਲੀਕ ਰੋਕਣ ਅਤੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਅੰਦੋਲਨ ਨੂੰ ਦਬਾਉਣ ਦਾ ਰਾਹ ਚੁਣਿਆ।ਉਨ੍ਹਾਂ ਲਖੀਮਪੁਰ ਖੀਰੀ ਮਾਮਲੇ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਯੂ.ਪੀ. ਪੁਲਿਸ ਵਲੋਂ ਭਾਜਪਾ ਆਗੂਆਂ ਨੂੰ ਕਥਿਤ ਤੌਰ ’ਤੇ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ, ਜੋ ਨਿਆਂ ਪ੍ਰਣਾਲੀ ਅਤੇ ਲੋਕਤੰਤਰ ਲਈ ਚਿੰਤਾਜਨਕ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਹਾਲਾਤ ਬਿਹਾਰ ਨਾਲੋਂ ਵੀ ਮਾੜੇ ਹੋ ਰਹੇ ਹਨ-ਗਿਆਨੀ ਹਰਪ੍ਰੀਤ ਸਿੰਘ ਮਾਨ ਸਰਕਾਰ ਨੇ ਸੂਬੇ ਨੂੰ ਪੂਰੀ ਤਰ੍ਹਾਂ ਕ... ਅਗਲੀ ਖ਼ਬਰ ਪੀ.ਐਸ.ਟੀ.ਸੀ.ਐਲ. ਭਰਤੀ ਦੌਰਾਨ ਰਾਜਸਥਾਨ ਦੇ ਇਕੋ ਜ਼ਿਲ੍ਹੇ ਦੇ 14 ਵਿਅਕਤੀ ਚੁਣੇ ਜਾਣਾ ਹੈਰਾਨ ਕਰਨ ਵਾਲਾ-ਗਿਆਨੀ ਹਰਪ੍ਰੀਤ...
Ad Position 24
No active advertisement