08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੰਤ ਬਾਬਾ ਅਤਰ ਸਿੰਘ ਦੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਮਸਤੂਆਣਾ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ

Ad Position 21
No active advertisement
ਅਜੀਤ ਡੈਸਕ 20-07-2026

ਸੰਤ ਮਹਾਂਪੁਰਖਾਂ, ਸੰਪਰਦਾਵਾਂ, ਸਿੱਖ ਸੰਸਥਾਵਾਂ ਦੇ ਧਾਰਮਿਕ ਆਗੂਆਂ ਵਲੋਂ ਸਮਾਗਮਾਂ ਸੰਬੰਧੀ ਦਿੱਤੇ ਗਏ ਮਹੱਤਪੂਰਨ ਸੁਝਾਅ
ਮਸਤੂਆਣਾ ਸਾਹਿਬ, 19 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਵਿੱਦਿਆ ਦਾਨੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਆ ਰਹੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸ਼ਰਧਾਪੂਰਵਕ ਅਤੇ ਜਾਹੋ-ਜਲਾਲ ਨਾਲ ਮਨਾਉਣ ਲਈ ਅਕਾਲ ਕਾਲਜ ਕੌਂਸਲ, ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸਮੂਹ ਸੰਤ ਮਹਾਂਪੁਰਖਾਂ, ਵੱਖ-ਵੱਖ ਸੰਪਰਦਾਵਾਂ, ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇੱਕ ਉੱਚ ਪੱਧਰੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ’ਚ ਪਹੁੰਚੀਆਂ ਸਮੂਹ ਧਾਰਮਿਕ ਸ਼ਖਸੀਅਤਾਂ, ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਬਾਬਾ ਕਾਕਾ ਸਿੰਘ ਅਤੇ ਗੁਰਦੁਆਰਾ ਮਾਤਾ ਭੋਲੀ ਜੀ ਦੇ ਮੁੱਖ ਸੇਵਾਦਾਰ ਬਾਬਾ ਹਰਬੇਅੰਤ ਸਿੰਘ ਵਲੋਂ ਨਿੱਘਾ ਜੀ ਆਇਆਂ ਨੂੰ ਆਖਿਆ ਗਿਆ ਅਤੇ ਸੰਤਾਂ ਦੇ ਜੀਵਨ ਬਾਰੇ ਸੰਖੇਪ ਚਾਨਣਾ ਪਾਇਆ ਗਿਆ। ਇਸ ਇਤਿਹਾਸਕ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਬਾਬਾ ਅਤਰ ਸਿੰਘ ਦੀ 100 ਸਾਲਾ ਪਾਵਨ ਬਰਸੀ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਗਏ ਮਹਾਨ ਧਾਰਮਿਕ, ਵਿੱਦਿਅਕ ਅਤੇ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸ਼ਤਾਬਦੀ ਸਮਾਗਮ ਸਮੁੱਚੇ ਜਗਤ ਵਿਚ ਗੁਰਮਤਿ ਅਤੇ ਸਿੱਖੀ ਦੀ ਚੜ੍ਹਦੀ ਕਲਾ ਦਾ ਸੁਨੇਹਾ ਦੇਣਗੇ, ਜਿਨ੍ਹਾਂ ਤਹਿਤ ਖ਼ਾਲਸਈ ਜਾਹੋ-ਜਲਾਲ ਨਾਲ 100 ਅਲੌਕਿਕ ਨਗਰ ਕੀਰਤਨ ਸਜਾਏ ਜਾਣਗੇ। ਇਸ ਦੇ ਨਾਲ ਹੀ ਪੰਥਕ ਏਕਤਾ ਅਤੇ ਰੂਹਾਨੀਅਤ ਦੇ ਪ੍ਰਤੀਕ ਵਜੋਂ ਇਕ ਅਲੌਕਿਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ, ਜੋ ਸਿੱਖ ਕੌਮ ਦੇ ਸਰਬਉੱਚ ਪੰਜ ਪ੍ਰਮੁੱਖ ਤਖ਼ਤ ਸਾਹਿਬਾਨਾਂ ਤੋਂ ਆਰੰਭ ਹੋ ਕੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਸੰਪੂਰਨ ਹੋਵੇਗਾ। ਸੰਗਤਾਂ ਨੂੰ ਬਾਣੀ ਨਾਲ ਜੋੜਨ ਦੇ ਮਹਾਨ ਮਨੋਰਥ ਤਹਿਤ ਸਮੁੱਚੇ 51,000 ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਰਾਸ਼ਟਰੀ ਪੱਧਰ ਦੇ ਵੱਡੇ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਕਿਸਾਨ ਕਾਨਫ਼ਰੰਸ ਵੀ ਹੋਵੇਗੀ। ਗੁਰਦੁਆਰਾ ਗੁਰਸਾਗਰ ਸਾਹਿਬ, ਝੀਲ ਚੰਡੀਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਪ੍ਰਿਤਪਾਲ ਸਿੰਘ ਦੀ ਵਿਸ਼ੇਸ਼ ਰਹਿਨੁਮਾਈ ਅਤੇ ਅਗਵਾਈ ਹੇਠ ਚੱਲੀ ਇਸ ਇਕੱਤਰਤਾ ਦੌਰਾਨ ਵੱਖ-ਵੱਖ ਧਾਰਮਿਕ ਆਗੂਆਂ ਵਲੋਂ ਬਰਸੀ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਹੁਤ ਹੀ ਵਡਮੁੱਲੇ ਸੁਝਾਅ ਦਿੱਤੇ ਗਏ। ਇਸ ਮਹਾਨ ਅਤੇ ਇਤਿਹਾਸਕ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ (ਪ੍ਰਮੇਸਰ ਦੁਆਰ ਸਾਹਿਬ) ਵਲੋਂ ਭਾਈ ਸੁਰਿੰਦਰ ਸਿੰਘ ਖ਼ਾਲਸਾ, ਬਾਬਾ ਦਲੇਰ ਸਿੰਘ ਖੇੜੀ ਵਾਲੇ ਵਲੋਂ ਉਨ੍ਹਾਂ ਦਾ ਜਥਾ, ਬਾਬਾ ਅਮਰ ਸਿੰਘ ਰਾੜਾ ਸਾਹਿਬ, ਬਾਬਾ ਰੌਸ਼ਨ ਸਿੰਘ ਧਬਲਾਨ ਸਾਹਿਬ, ਬਾਬਾ ਅਮਰੀਕ ਸਿੰਘ ਸਾਦੀ ਹਰੀ, ਬਾਬਾ ਸਤਵਿੰਦਰ ਸਿੰਘ, ਬਾਬਾ ਜਗਸੀਰ ਸਿੰਘ ਚੀਮਾ ਭੜੀ, ਬਾਬਾ ਸਤਪਾਲ ਸਿੰਘ ਭੂਰੇ, ਬਾਬਾ ਜਸਵੰਤ ਸਿੰਘ ਜੋਤੀ ਸਰੂਪ ਸੰਗਰੂਰ, ਬਾਬਾ ਜਗਜੀਤ ਸਿੰਘ ਕਾਕਾ ਵੀਰ, ਸੰਤ ਬਾਬਾ ਅਮਰੀਕ ਸਿੰਘ ਕਾਰ-ਸੇਵਾ ਪਟਿਆਲਾ ਵਾਲੇ, ਬਾਬਾ ਗੁਰਿੰਦਰ ਸਿੰਘ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਜਗਰੂਪ ਸਿੰਘ, ਭਾਈ ਹਰਦੀਪ ਸਿੰਘ, ਭਾਈ ਸੁਰਿੰਦਰ ਸਿੰਘ, ਸੰਤ ਬਾਬਾ ਅਮਰ ਸਿੰਘ ਰਤਨਗੜ੍ਹ, ਬਾਬਾ ਤਜੇਸ਼ਵਰ ਸਿੰਘ ਗੋਬਿੰਦ ਸ਼੍ਰੋਮਣੀ ਸੰਤ ਖ਼ਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ, ਮਾਤਾ ਚਰਨਕਮਲ ਕੌਰ, ਭਾਈ ਮਲਕੀਤ ਸਿੰਘ ਹਜੂਰੀ ਜਥਾ ਬੁੰਗਾ ਮਸਤੂਆਣਾ ਸਾਹਿਬ, ਸੰਤ ਬਾਬਾ ਜਗਰੂਪ ਸਿੰਘ, ਭਾਈ ਹਰਦੀਪ ਸਿੰਘ,ਗੁਰਪ੍ਰੀਤ ਸਿੰਘ ਅਤੇ ਅਕਾਲ ਕਾਲਜ ਕੌਂਸਲ ਵਲੋਂ ਸੀਨੀਅਰ ਕੌਂਸਲ ਮੈਂਬਰ ਹਰਜੀਤ ਸਿੰਘ ਸਜੂਮਾ,. ਗਰਜੰਟ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਂਬੱਦੀ, ਗਮਦੂਰ ਸਿੰਘ ਬਹਾਦਰਪੁਰ, ਹਾਕਮ ਸਿੰਘ ਬਹਾਦਰਪੁਰ, ਡਾ. ਗੁਰਬੀਰ ਸਿੰਘ ਸੋਹੀ, ਪ੍ਰਿੰ. ਰਾਜਵਿੰਦਰਪਾਲ ਸਿੰਘ, ਪ੍ਰਿੰ. ਜਸਵੀਰ ਸਿੰਘ ਧੂਰਾ, ਪ੍ਰੋ. ਜਸਪ੍ਰੀਤ ਸਿੰਘ ਗੁਰਮਤਿ ਕਾਲਜ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਅਵਤਾਰ ਸਿੰਘ ਹਜੂਰੀ ਰਾਗੀ, ਭਾਈ ਜਸਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਅਤੇ ਇਲਾਕੇ ਦੀਆਂ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਕਾਨੂੰਨ ਦਾ ਨਹੀਂ, ਅਪਰਾਧੀਆਂ ਦਾ ਰਾਜ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਫ਼ਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ’ਚ ਨਕਲ ਦਾ ਪਰਦਾਫ਼ਾਸ਼
Ad Position 24