02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੋਨਮ ਵਾਂਗਚੁਕ ਨਾਲ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਵਤੀਰਾ ਨਿੰਦਣ ਯੋਗ-ਪਾਸਲਾ

Ad Position 21
No active advertisement
ਅਜੀਤ ਡੈਸਕ 20-07-2026

ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਭੁੱਖ ਹੜਤਾਲ ’ਤੇ ਬੈਠੇ ਉਘੇ ਚੌਗਿਰਦਾ ਤੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨਾਲ ਕੀਤੇ ਗਏ ਦਿੱਲੀ ਪੁਲਿਸ ਦੇ ਵਤੀਰੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਂਗਚੁਕ ਨੂੰ ਜਬਰੀ ਧਰਨੇ ਤੋਂ ਹਟਾਉਣਾ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾ ਕੇ ਉਨ੍ਹਾਂ ਦੁਆਲੇ ਪੁਲਿਸ ਦਾ ਪਹਿਰਾ ਬਿਠਾਉਣਾ ਗ਼ੈਰ-ਸਵਿਧਾਨਿਕ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਵਾਂਗਚੁਕ ਨਾਲ ਹੋਏ ਇਸ ਰਵੀਏ ਖ਼ਿਲਾਫ਼ ਕੋਲਕਾਤਾ ਵਿਖੇ ਸ਼ਾਂਤਮਈ ਭੁੱਖ ਹੜਤਾਲ ‘ਤੇ ਬੈਠੇ ‘ਵਿਸ਼ਵ ਭਾਰਤੀ’ ਤੇ ‘ਸ਼ਾਂਤੀ ਨਿਕੇਤਨ’ ਦੇ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਦੀ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ (ਏ.ਬੀ.ਵੀ.ਪੀ.) ਦੇ ਕਾਰਕੁਨਾਂ ਵਲੋਂ ਕੀਤੀ ਵਹਿਸ਼ੀਆਨਾ ਕੁੱਟਮਾਰ ਬਹੁੰਤ ਹੀ ਮੰਦਭਾਗੀ ਘਟਨਾ ਹੈ। ਪਾਸਲਾ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਾਸਲਾ ਨੇ ਸਮੂਹ ਪਾਰਟੀ ਈਕਾਈਆਂ ਨੂੰ ਉਕਤ ਮੰਦਭਾਗੇ ਵਰਤਾਰੇ ਖ਼ਿਲਾਫ਼ ਸਥਾਨਕ ਪੱਧਰ ‘ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਇਨਫ਼ਰਾ ਕੰਪਨੀ ਦੇ ਚਾਰ ਸੂਬਿਆਂ ਵਿਚਲੇ ਟਿਕਾਣਿਆਂ ’ਤੇ ਛਾਪੇ ਅਗਲੀ ਖ਼ਬਰ ਤੋੜਨਾ ਨਹੀਂ, ਜੋੜਨਾ ਸਿੱਖੋ
Ad Position 24
No active advertisement