02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੀ.ਬੀ.ਆਈ. ਵਲੋਂ ਇਨਫ਼ਰਾ ਕੰਪਨੀ ਦੇ ਚਾਰ ਸੂਬਿਆਂ ਵਿਚਲੇ ਟਿਕਾਣਿਆਂ ’ਤੇ ਛਾਪੇ

Ad Position 21
No active advertisement
ਅਜੀਤ ਡੈਸਕ 20-07-2026

ਨਵੀਂ ਦਿੱਲੀ, 19 ਜੁਲਾਈ (ਏਜੰਸੀ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਭੁਵਨੇਸ਼ਵਰ ਸਥਿਤ ਇਕ ਪਾਵਰ ਇਨਫ਼ਰਾਸਟ੍ਰਕਚਰ ਕੰਪਨੀ ਖ਼ਿਲਾਫ਼ 1,109 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਓਡੀਸ਼ਾ ਅਤੇ ਪੱਛਮੀ ਬੰਗਾਲ ਸਮੇਤ ਚਾਰ ਸੂਬਿਆਂ ’ਚ ਛੇ ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਮੁਹਿੰਮ ਤਹਿਤ ਗੁਪਤਾ ਪਾਵਰ ਇਨਫ਼ਰਾਸਟ੍ਰਕਚਰ ਲਿਮਟਿਡ ਦੇ ਨਾਮਜ਼ਦ ਡਾਇਰੈਕਟਰਾਂ ਦੇ ਭੁਵਨੇਸ਼ਵਰ ਸਥਿਤ ਰਿਹਾਇਸ਼ੀ ਟਿਕਾਣਿਆਂ, ਕੋਲਕਾਤਾ ’ਚ ਕੰਪਨੀ ਦੇ ਰਜਿਸਟਰਡ ਦਫ਼ਤਰ ਅਤੇ ਕਾਸ਼ੀਪੁਰ (ਉੱਤਰਾਖੰਡ), ਤਿਰੂਵਲੁਰ (ਤਾਮਿਲਨਾਡੂ) ਅਤੇ ਭੁਵਨੇਸ਼ਵਰ ਵਿਚ ਸਥਿਤ ਕੰਪਨੀ ਦੇ ਨਿਰਮਾਣ ਪਲਾਂਟਾਂ ਦੀ ਤਲਾਸ਼ੀ ਲਈ ਗਈ। ਸੀ.ਬੀ.ਆਈ. ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਇਸ ਕੰਪਨੀ ਵਲੋਂ ਕੇਨਰਾ ਬੈਂਕ ਤੋਂ ਪ੍ਰਾਪਤ ਕੀਤੀਆਂ ਵੱਖ-ਵੱਖ ਫੰਡ-ਆਧਾਰਿਤ ਅਤੇ ਗੈਰ-ਫੰਡ-ਆਧਾਰਿਤ ਵਿੱਤੀ ਸਹੂਲਤਾਂ ਰਾਹੀਂ ਬੈਂਕ ਨਾਲ ਕਥਿਤ ਤੌਰ ‘ਤੇ 1,109 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਹੈ। ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਬੈਂਕ ਤੋਂ ਵੱਧ ਕਰਜ਼ਾ ਸਹੂਲਤਾਂ ਹਾਸਲ ਕਰਨ ਲਈ ਕੰਪਨੀ ਦੇ ਸਟਾਕ ਦੀ ਕੀਮਤ ਵਿਚ ਹੇਰਾਫੇਰੀ ਕੀਤੀ ਅਤੇ ਵਪਾਰਕ ਖਾਤਿਆਂ ਦੀ ਰਕਮ ਨੂੰ ਵਧਾ-ਚੜ੍ਹਾ ਕੇ ਦਿਖਾਇਆ। ਇਸ ਦੇ ਨਾਲ ਹੀ ਕੰਪਨੀ ਦੇ ਵਿੱਤੀ ਦਸਤਾਵੇਜ਼ਾਂ ਅਤੇ ਸਟੇਟਮੈਂਟਾਂ ਵਿਚ ਧੋਖਾਧੜੀ ਕੀਤੀ ਗਈ। ਜਾਂਚ ਏਜੰਸੀ ਅਨੁਸਾਰ ਕਰਜ਼ੇ ਦੇ ਫੰਡਾਂ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨੂੰ ਦੂਜੇ ਪਾਸੇ ਤਬਦੀਲ ਕੀਤਾ ਅਤੇ ਖਾਤਿਆਂ ਨੂੰ ਲਗਾਤਾਰ ਬਦਲ ਕੇ ਐਵਰਗ੍ਰੀਨਿੰਗ ਦਿਖਾਉਣ ਦਾ ਹਰਬਾ ਵਰਤਿਆ।

Ad Position 22
No active advertisement
ਪਿਛਲੀ ਖ਼ਬਰ ਯੂਨੀਅਨਾਂ ਦੇ ਵਿਰੋਧ ਕਾਰਨ ਲਟਕ ਸਕਦਾ ਹੈ 607 ਕਰੋੜ ਦਾ ਕੂੜਾ ਪ੍ਰਬੰਧਨ ਪ੍ਰਾਜੈਕਟ ਸਰਕਾਰ ਦੀ ਹਦਾਇਤ ’ਤੇ ਨਗਰ ਨਿਗਮ ਨੇ... ਅਗਲੀ ਖ਼ਬਰ ਸੋਨਮ ਵਾਂਗਚੁਕ ਨਾਲ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਵਤੀਰਾ ਨਿੰਦਣ ਯੋਗ-ਪਾਸਲਾ
Ad Position 24
No active advertisement