02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਤੋੜਨਾ ਨਹੀਂ, ਜੋੜਨਾ ਸਿੱਖੋ

Ad Position 21
No active advertisement
ਅਜੀਤ ਡੈਸਕ 20-07-2026

ਬਾਬਾ ਫ਼ਰੀਦ ਜੀ ਬਹੁਤ ਵੱਡੇ ਸੂਫ਼ੀ ਸੰਤ ਹੋਏ ਹਨ, ਜਿਨ੍ਹਾਂ ਦੇ ਸਲੋਕ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ। ਇਕ ਵਾਰ ਉਨ੍ਹਾਂ ਦੇ ਇਕ ਚੇਲੇ ਨੇ ਇਕ ਕੈਂਚੀ ਤਿਆਰ ਕੀਤੀ। ਕੈਂਚੀ ਦੇ ਮੁੱਠੇ 'ਤੇ ਸੁੰਦਰ ਮੀਨਾਕਾਰੀ ਵੀ ਕੀਤੀ। ਤੋਹਫ਼ੇ ਵਜੋਂ ਉਹ ਕੈਂਚੀ ਚੇਲੇ ਨੇ ਆਪਣੇ ਮੁਰਸ਼ਦ ਬਾਬਾ ਫ਼ਰੀਦ ਜੀ ਅੱਗੇ ਲਿਆ ਰੱਖੀ ਤੇ ਬੇਨਤੀ ਕੀਤੀ, 'ਮਹਾਰਾਜ ਇਹ ਤੁੱਛ ਭੇਟਾ ਪ੍ਰਵਾਨ ਕਰੋ।' ਬਾਬਾ ਫ਼ਰੀਦ ਨੇ ਕੈਂਚੀ ਨੂੰ ਬੜੇ ਧਿਆਨ ਨਾਲ ਦੇਖਿਆ, ਜੋ ਬਹੁਤ ਲਾਜਵਾਬ ਸੀ। ਚੇਲਾ ਖੁਸ਼ ਹੋ ਰਿਹਾ ਸੀ ਕਿ ਮੁਰਸ਼ਦ ਨੂੰ ਉਸ ਦੀ ਬਣਾਈ ਚੀਜ਼ ਪਸੰਦ ਆ ਗਈ ਹੈ। ਫ਼ਰੀਦ ਜੀ ਬੋਲੇ, 'ਭਾਈ, ਤੁਸੀਂ ਇਕ ਸੂਈ ਤਿਆਰ ਕਰ ਸਕਦੇ ਹੋ?' 'ਕਿਉਂ ਨਹੀਂ ਜੀ, ਹੁਣੇ ਹੀ ਤਿਆਰ ਕਰ ਕੇ ਲਿਆ ਸਕਦਾ ਹਾਂ।' ਚੇਲੇ ਨੇ ਉੱਤਰ ਦਿੱਤਾ। ਫ਼ਰੀਦ ਜੀ ਬੋਲੇ, 'ਭਾਈ ਇਹ ਕੈਂਚੀ ਲੈ ਜਾਓ। ਇਸ ਦਾ ਕੰਮ ਕੱਟਣਾ ਹੈ। ਸਾਨੂੰ ਸੂਈ ਲਿਆ ਦਿਓ। ਸੂਈ ਦਾ ਕੰਮ ਜੋੜਨਾ ਹੈ। ਸਾਡਾ ਫ਼ਕੀਰਾਂ ਦਾ ਕੰਮ ਤੋੜਨਾ ਜਾਂ ਕੱਟਣਾ ਨਹੀਂ ਹੈ। ਅਸੀਂ ਤਾਂ ਜੋੜਨ ਦਾ ਕੰਮ ਕਰਨਾ ਹੈ।' ਚੇਲੇ ਨੂੰ ਮੁਰਸ਼ਦ ਦੀ ਗੱਲ ਸਮਝ ਆ ਗਈ। ਉਹ ਉਨ੍ਹਾਂ ਦੇ ਚਰਨਾਂ 'ਤੇ ਢਹਿ ਪਿਆ। ਸਾਨੂੰ ਵੀ ਸੂਈ ਵਾਂਗ ਇਕ-ਦੂਜੇ ਨੂੰ ਜੋੜਨਾ ਚਾਹੀਦਾ ਹੈ। ਘਰ ਵਿਚ, ਗੁਆਂਢ ਵਿਚ ਅਤੇ ਸਮਾਜ ਵਿਚ ਫੁੱਟ ਪਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ। ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ। ਸਮਾਜ ਵਿਚ ਵੰਡੀਆਂ ਪਾਉਣਾ ਅਤੇ ਲੋਕਾਂ ਨੂੰ ਆਪਸ ਵਿਚ ਲੜਾਉਣਾ ਚੰਗਾ ਕੰਮ ਨਹੀਂ। ਬਾਬਾ ਫ਼ਰੀਦ ਜੀ ਤੋਂ ਸਾਨੂੰ ਪ੍ਰੇਮ-ਪਿਆਰ, ਨਿਮਰਤਾ ਤੇ ਮਿਠਾਸ ਦੀ ਸਿੱਖਿਆ ਲੈਣੀ ਚਾਹੀਦੀ ਹੈ।
-8562 ਸ਼ਾਰਲਟ ਕੋਰਟ, ਏਵਨ, ਇੰਡੀਆਨਾ, ਅਮਰੀਕਾ 46123

Ad Position 22
No active advertisement
ਪਿਛਲੀ ਖ਼ਬਰ ਸੋਨਮ ਵਾਂਗਚੁਕ ਨਾਲ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਵਤੀਰਾ ਨਿੰਦਣ ਯੋਗ-ਪਾਸਲਾ ਅਗਲੀ ਖ਼ਬਰ ਜੰਗਬਾਜ਼ ਜਰਨੈਲ ਸ਼ਹੀਦ ਭਾਈ ਉਦੈ ਸਿੰਘ
Ad Position 24
No active advertisement