01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਢਾਡੀ ਕਲਾ ਦਾ ਚਮਕਦਾ ਸਿਤਾਰਾ : ਢਾਡੀ ਦਲਜੀਤ ਸਿੰਘ ਮੋਰਾਂਵਾਲੀ

ਢਾਡੀ ਕਲਾ ਦਾ ਚਮਕਦਾ ਸਿਤਾਰਾ : ਢਾਡੀ ਦਲਜੀਤ ਸਿੰਘ ਮੋਰਾਂਵਾਲੀ

Ad Position 21
No active advertisement
ਅਜੀਤ ਡੈਸਕ 02-11-2026

ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਵਰੋਸਾਈ ਢਾਡੀ ਕਲਾ ਵਿਚ ਨਾਮ-ਸ਼ੋਹਰਤ ਖੱਟਣ ਵਾਲੇ ਢਾਡੀ ਸਿੰਘਾਂ ਵਿਚ ਇਕ ਹੋਰ ਨਵਾਂ ਸਿਤਾਰਾ ਸਿੱਖ ਸੰਗਤਾਂ ਦੇ ਸਨਮੁੱਖ ਹੋਇਆ ਹੈ | ਜਿਸ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਸੰਗਤਾਂ ਤੋਂ ਭਰਪੂਰ ਪਿਆਰ ਅਤੇ ਸਤਿਕਾਰ ਪ੍ਰਾਪਤ ਕੀਤਾ ਹੈ | ਨਾਮ ਵੀ ਖੱਟਿਆ ਅਤੇ ਨਾਮਾ ਵੀ | ਇਹ ਨਵਾਂ ਚਮਕਦਾ ਸਿਤਾਰਾ ਹੈ ਢਾਡੀ ਦਲਜੀਤ ਸਿੰਘ ਮੋਰਾਂਵਾਲੀ | ਆਪਣੀ ਕਲਾ ਦੀ ਪਰਪੱਕਤਾ ਕਰਕੇ ਉਸ ਨੂੰ  ਵਿਦੇਸ਼ ਦੀਆਂ ਸੰਗਤਾਂ ਦੇ ਸਨਮੁੱਖ ਵੀ ਆਪਣੀ ਪ੍ਰਭਾਵਸ਼ਾਲੀ ਕਲਾ ਨੂੰ  ਪੇਸ਼ ਕਰਨ ਦਾ ਮੌਕਾ ਮਿਲਿਆ | ਵਿਸ਼ੇਸ਼ ਤੌਰ 'ਤੇ ਉਸ ਦੇ ਜਥੇ ਨੂੰ  ਇੰਗਲੈਂਡ (ਯੂ.ਕੇ.) ਦੀਆਂ ਸਿੱਖ ਸੰਗਤਾਂ ਨੇ ਮਣਾਂ-ਮੰੂਹੀਂ ਪਿਆਰ ਬਖਸ਼ਿਆ |

ਉਸ ਦਾ ਜਨਮ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਨਗਰ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 10 ਦਸੰਬਰ, 1971 ਨੂੰ  ਮਾਤਾ ਬੀਬੀ ਚਰਨ ਕੌਰ ਅਤੇ ਪਿਤਾ ਸ. ਜੋਗਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਇਆ | ਉਸ ਨੇ ਪ੍ਰਾਇਮਰੀ ਤੋਂ ਲੈ ਕੇ ਹਾਈ ਸਕੂਲ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਮੁਕੰਮਲ ਕੀਤੀ | ਦਸਵੀਂ ਪਾਸ ਕਰਨ ਤੋਂ ਬਾਅਦ ਉਸ ਨੇ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਪਾਸ ਗੁਰਦੁਆਰਾ ਨਿਰਮਲ ਬੁੰਗਾ ਤਪ ਅਸਥਾਨ ਸੰਤ ਬਾਬਾ ਘਨੱਯਾ ਸਿੰਘ ਪਠਲਾਵਾ ਵਿਖੇ ਗੁਰਬਾਣੀ ਦੀ ਸੰਥਿਆ ਅਤੇ ਗੁਰਮਤਿ ਸਿਧਾਂਤਾਂ ਦੀ ਸਿੱਖਿਆ ਹਾਸਲ ਕੀਤੀ | ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸਮਝਿਆ, ਪੜਿ੍ਹਆ ਅਤੇ ਵਾਚਿਆ | ਫਿਰ ਆਪਣੇ ਉਸਤਾਦ ਢਾਡੀ ਗਿ. ਤਰਸੇਮ ਸਿੰਘ ਮੋਰਾਂਵਾਲੀ ਤੋਂ ਢਾਡੀ ਕਲਾ ਦੇ ਨੁਕਤੇ ਸਿੱਖੇ ਅਤੇ ਸਮਝੇ | ਨਾਲ ਦੀ ਨਾਲ ਅਭਿਆਸ ਚਲਦਾ ਰਿਹਾ | ਇਸ ਤਰ੍ਹਾਂ ਉਨ੍ਹਾਂ ਆਪਣੇ ਵੱਖ-ਵੱਖ ਢਾਡੀ ਸਾਥੀਆਂ ਨਾਲ ਢਾਡੀ ਜਥਾ ਬਣਾ ਕੇ ਤਜਰਬਾ ਹਾਸਲ ਕੀਤਾ | ਇਸ ਤਰ੍ਹਾਂ ਉਹ ਆਪਣੇ ਢਾਡੀ ਜਥੇ ਦੇ ਪੱਕੇ, ਰੜ੍ਹੇ ਬੁਲਾਰੇ ਸਥਾਪਿਤ ਹੋ ਗਏ | ਇਸ ਵੇਲੇ ਬਤੌਰ ਗੁਰਮਤਿ ਪ੍ਰਚਾਰਕ ਉਹ ਭਰਪੂਰ ਨਾਮਣਾ ਖੱਟ ਰਹੇ ਹਨ | 

-ਮੋਬਾਈਲ : 98146-81444

Ad Position 22
No active advertisement
ਪਿਛਲੀ ਖ਼ਬਰ ਕਵੀ ਸੌਂਧਾ ਦੀ ਅਹਿਮ ਰਚਨਾ 'ਉਸਤਤਿ ਅੰਮਿ੍ਤਸਰ ਜੀ ਕੀ' ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਦਾ ਇਤਿਹਾਸ
Ad Position 24