05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਹਿਲੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਸੰਬੰਧੀ ਜਥੇ ਨਾਲ ਬੰਗਲਾ ਦੇਸ਼ ਜਾਣ ਦੇ ਚਾਹਵਾਨ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

Ad Position 21
No active advertisement
ਅਜੀਤ ਡੈਸਕ 21-07-2026

ਅੰਮ੍ਰਿਤਸਰ, 20 ਜੁਲਾਈ (ਜਸਵੰਤ ਸਿੰਘ ਜੱਸ)-ਸੰਤ ਬਾਬਾ ਤਾਰਾ ਸਿੰਘ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਨਾਨਕ ਸ਼ਾਹੀ ਢਾਕਾ ਵਿਖੇ ਮਨਾਉਣ ਅਤੇ ਬੰਗਲਾ ਦੇਸ਼ ਦੇ ਹੋਰ ਗੁਰਧਾਮਾਂ ਦੀ ਯਾਤਰਾ ‘ਤੇ ਦਸੰਬਰ ਵਿਚ ਸਿੱਖ ਸ਼ਰਧਾਲੂਆਂ ਦਾ ਜਥਾ ਬੰਗਲਾਦੇਸ਼ ਭੇਜਿਆ ਜਾਵੇਗਾ। ਸੰਪ੍ਰਦਾਇ ਕਾਰ ਸੇਵਾ ਦੇ ਸਕੱਤਰ ਹਰਭਜਨ ਸਿੰਘ ਸੰਧੂ, ਜੋ ਇਸ ਜਥੇ ਦੇ ਮੁਖੀ ਵੀ ਹੋਣਗੇ, ਨੇ ਦੱਸਿਆ ਕਿ ਸੰਪ੍ਰਦਾਇ ਕਾਰ ਸੇਵਾ ਦੇ ਮੁਖੀ ਬਾਬਾ ਸੁੱਖਾ ਸਿੰਘ ਵਲੋਂ ਬੰਗਲਾਦੇਸ਼ ਦੇ ਗੁਰਧਾਮਾਂ ਦੀ ਕਾਰ ਸੇਵਾ ਸੰਨ੍ਹ 2004 ਤੋਂ ਕਰਵਾਈ ਜਾ ਰਹੀ ਹੈ। ਇਸ ਵਾਰ ਜਥਾ 30 ਨਵੰਬਰ ਨੂੰ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਤੋਂ ਚਲ ਕੇ 2 ਦਸੰਬਰ ਨੂੰ ਸਵੇਰੇ ਹਾਵੜਾ ਪਹੁੰਚੇਗਾ ਅਤੇ 3 ਦਸੰਬਰ ਨੂੰ ਕੌਮਾਂਤਰੀ ਬੱਸਾਂ ਰਾਹੀਂ ਹਾਵੜਾ ਤੋਂ ਚੱਲ ਕੇ ਸ਼ਾਮ ਨੂੰ ਢਾਕਾ ਪਹੁੰਚੇਗਾ। 4 ਦਸੰਬਰ ਨੂੰ ਗੁ: ਨਾਨਕਸ਼ਾਹੀ ਢਾਕਾ ਵਿਖੇ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਗੁ: ਸੰਗਤ ਟੋਲਾ ਢਾਕਾ, ਗੁ: ਸਿੱਖ ਟੈਂਪਲ ਇਸਟੇਟ ਚਿਟਗੌਂਗ, ਗੁ: ਪਹਾੜਤਲੀ ਅਤੇ ਗੁ: ਗੁਰੂ ਨਾਨਕ ਮੰਦਰ ਮੈਮਨ ਸਿੰਘ ਆਦਿ ਦੇ ਦਰਸ਼ਨ ਕਰਕੇ 12 ਦਸੰਬਰ ਨੂੰ ਇਹ ਜਥਾ ਵਾਪਿਸ ਅੰਮ੍ਰਿਤਸਰ ਪਹੁੰਚੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ, ਸ਼ਨਾਖਤੀ ਕਾਰਡ, ਦੋ ਤਸਵੀਰਾਂ ਸੰਪ੍ਰਦਾਇ ਕਾਰ ਸੇਵਾ ਸਰਹਾਲੀ (ਤਰਨ ਤਾਰਨ) ਦੇ ਡੇਰਾ ਨਵਾਂ ਪੜਾਅ ਸਰਹਾਲੀ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ।

Ad Position 22
No active advertisement
ਪਿਛਲੀ ਖ਼ਬਰ ਫ਼ਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਦਾ ਮਾਮਲਾ-ਅੰਤਰਰਾਜੀ ਨਕਲ ਗਰੋਹ ਦੇ 7 ਮੈਂਬਰ ਗ੍ਰਿਫ਼ਤਾਰ ਅਗਲੀ ਖ਼ਬਰ ਮੈਡੀਕਲ ਅਫ਼ਸਰ ਭਰਤੀ ਮਾਮਲਾ ਹਾਈ ਕੋਰਟ ਪੁੱਜਾ, 20 ਡਾਕਟਰਾਂ ਨੇ ਦਿੱਤੀ ਚੁਣੌਤੀ
Ad Position 24
No active advertisement