03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਾਫਮਾ ਵਲੋਂ 14 ਅਗਸਤ ਨੂੰ ਲਾਹੌਰ ’ਚ ਕਰਵਾਇਆ ਜਾਵੇਗਾ ਸੈਮੀਨਾਰ

Ad Position 21
No active advertisement
ਅਜੀਤ ਡੈਸਕ 21-07-2026

ਅੰਮ੍ਰਿਤਸਰ, 20 ਜੁਲਾਈ (ਸੁਰਿੰਦਰ ਕੋਛੜ)-ਸਾਫਮਾ (ਸਾਊਥ ਏਸ਼ੀਅਨ ਫ੍ਰੀ ਮੀਡੀਆ ਐਸੋਸੀਏਸ਼ਨ) ਪਾਕਿਸਤਾਨ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਨੇ ਅੱਜ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14 ਅਗਸਤ ਨੂੰ ਲਾਹੌਰ ‘ਚ ਪਾਕਿਸਤਾਨੀ ਸਮੇਂ ਮੁਤਾਬਿਕ ਸ਼ਾਮ 4 ਵਜੇ ਤੋਂ 6 ਵਜੇ ਤੱਕ ਲਾਹੌਰ ਸਥਿਤ ਸਾਫਮਾ ਆਡੀਟੋਰੀਅਮ ‘ਚ ‘ਸ਼ਾਂਤੀ (ਅਮਨ) ਨੂੰ ਇਕ ਹੋਰ ਮੌਕਾ ਦਿਓ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸ ਸੈਮੀਨਾਰ ‘ਚ ਇਮਤਿਆਜ਼ ਆਲਮ ਸਮੇਤ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ, ਸੰਪਾਦਕ ਰਾਸ਼ਿਦ ਰਹਿਮਾਨ, ਮੁਜੀਬੁਰ ਰਹਿਮਾਨ ਸ਼ਮੀ, ਖਲਕ ਪਾਰਟੀ ਦੇ ਜਨਰਲ ਸਕੱਤਰ ਡਾ: ਅਮਾਰ ਜਾਨ, ਫ਼ਿਕਰ ਓ ਅਮਲ ਹੁਮਾ ਜ਼ਮਾਨ ਖਾਨ ਆਦਿ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ।ਉਪਰੰਤ ਸ਼ਾਮ 6.30 ਤੋਂ 8.30 ਵਜੇ ਤੱਕ ‘ਮਨੁੱਖੀ ਅਧਿਕਾਰਾਂ ਦੀ ਸਥਿਤੀ ਅਤੇ ਟਕਰਾਅ ਦਾ ਹੱਲ’ ਵਿਸ਼ੇ ‘ਤੇ ਕਰਵਾਈ ਜਾਣ ਵਾਲੀ ਮਨੁੱਖੀ ਅਧਿਕਾਰ ਕਾਨਫ਼ਰੰਸ ‘ਚ ਹੁਸੈਨ ਨਕੀ, ਐਡਵੋਕੇਟ ਆਬਿਦ ਸਾਕੀ, ਰਾਬੀਆ ਬਾਜਵਾ, ਹੈਦਰ ਬੱਟ ਐਡਵੋਕੇਟ, ਫ਼ਾਰੂਕ ਤਾਰਿਕ ਅਤੇ ਸਇਦਾ ਫ਼ਜ਼ਲ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਸਮਾਰੋਹ ਦੌਰਾਨ ਰਾਤ 9.30 ਤੋਂ 10.30 ਵਜੇ ਤੱਕ ਸਭਿਆਚਾਰਕ ਸ਼ਾਮ ‘ਚ ਕਵਿਤਾ, ਸੰਗੀਤ ਅਤੇ ਧਮਾਲ ਪੇਸ਼ ਕੀਤਾ ਜਾਵੇਗਾ। ਇਮਤਿਆਜ਼ ਆਲਮ ਨੇ ਦੱਸਿਆ ਕਿ ਇਸ ਵਾਰ ਸਾਫਮਾ ਦੇ 150 ਮੈਂਬਰਾਂ ਨੂੰ 14 ਅਗਸਤ ਦੀ ਰਾਤ ਵਾਹਗਾ ਸਰਹੱਦ ‘ਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਸਾਫਮਾ ਪਾਕਿਸਤਾਨ ਵਲੋਂ ਹਿੰਦ-ਪਾਕਿ ਦੋਸਤੀ ਮੰਚ ਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ 14 ਅਗਸਤ ਦੀ ਰਾਤ 11 ਤੋਂ 12.30 ਵਜੇ ਤੱਕ ਆਜ਼ਾਦੀ ਘੁਲਾਟੀਆਂ ਦੀ ਯਾਦ ‘ਚ ਵਾਹਗਾ ਬਾਰਡਰ ‘ਤੇ ਮੋਮਬੱਤੀਆਂ ਜਗਾ ਕੇ ਅਮਨ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਸਮਾਗਮ ਲਈ ਸ਼ਾਂਤੀ ਕਾਫ਼ਲਾ ਲਾਹੌਰ ਦੇ ਸਾਫਮਾ ਦਫ਼ਤਰ (ਸ਼ਾਦਮਾਨ-2) ਤੋਂ ਸਰਹੱਦ ਲਈ ਰਵਾਨਾ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਪਾਕਿ ਤਾਲਿਬਾਨ ਅਤੇ ਬਲੋਚ ਵਿਦਰੋਹੀਆਂ ’ਤੇ ਦਬਾਅ ਬਣਾਉਣ ਲਈ ਕਰ ਰਿਹਾ ਆਈ. ਐੱਸ. ਕੇ. ਪੀ. ਦੀ ਵਰਤੋਂ ਅਗਲੀ ਖ਼ਬਰ ਮਿਊਜ਼ੀਅਮ ਬਣਨ ਦੇ ਬਾਵਜੂਦ ਵੀ ਰੁਲ ਰਹੇ ਨੇ ਸ਼ਹੀਦ ਦੀਆਂ ਅਸਥੀਆਂ ਦੇ ਕਲਸ-ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ
Ad Position 24
No active advertisement