ਫਿਰੋਜ਼ਪੁਰ/ਅੰਮ੍ਰਿਤਸਰ 20 ਜੁਲਾਈ (ਰਾਕੇਸ਼ ਚਾਵਲਾ, ਰਾਕੇਸ਼ ਕੁਮਾਰ ਸ਼ਰਮਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਫ਼ਿਰੋਜ਼ਪੁਰ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਹੋਰ ਅਹਿਮ ਉਪਲਬੱਧੀ ਹਾਸਲ ਕਰਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਪਹਿਲੀ ਵਾਰ ਸੇਬ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਪਹਿਲੀ ਵਾਰ ਅੰਬਾਂ ਦੀ ਆਊਟਵਰਡ (ਬਾਹਰ ਭੇਜਣ ਦੀ) ਲੋਡਿੰਗ ਸਫਲਤਾਪੂਰਵਕ ਕੀਤੀ ਹੈ। 19 ਜੁਲਾਈ ਨੂੰ ਟਰੇਨ ਨੰਬਰ 15708 ਰਾਹੀਂ ਅੰਮ੍ਰਿਤਸਰ ਤੋਂ ਕਟਿਹਾਰ ਲਈ 97 ਬਾਕਸ ਸੇਬ ਭੇਜੇ ਗਏ, ਜਦੋਂ ਕਿ 18 ਜੁਲਾਈ ਨੂੰ ਟਰੇਨ ਨੰਬਰ 13006 ਰਾਹੀਂ ਲੁਧਿਆਣਾ ਤੋਂ ਹਾਵੜਾ ਲਈ 101 ਬਾਕਸ ਅੰਬ ਰਵਾਨਾ ਕੀਤੇ ਗਏ। ਮੰਡਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਇਨ੍ਹਾਂ ਦੋਵਾਂ ਸਟੇਸ਼ਨਾਂ ਤੋਂ ਇਨ੍ਹਾਂ ਖਰਾਬ ਹੋਣ ਵਾਲੇ ਫਲਾਂ ਦੀ ਰੇਲ ਮਾਰਗ ਰਾਹੀਂ ਆਊਟਵਰਡ ਲੋਡਿੰਗ ਕੀਤੀ ਗਈ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫ਼ਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੋਆ-ਢੁਆਈ ਪ੍ਰਣਾਲੀ ਵਪਾਰੀਆਂ ਨੂੰ ਬਿਹਤਰ ਸਹੂਲਤ ਪ੍ਰਦਾਨ ਕਰ ਰਹੀ ਹੈ।
ਫ਼ਿਰੋਜ਼ਪੁਰ ਮੰਡਲ ਦੇ ਇਤਿਹਾਸ ’ਚ ਨਿਵੇਕਲੀ ਪਹਿਲ, ਅੰਮ੍ਰਿਤਸਰ ਤੋਂ ਪਹਿਲੀ ਵਾਰ ਸੇਬ ਅਤੇ ਲੁਧਿਆਣਾ ਤੋਂ ਪਹਿਲੀ ਵਾਰ ਅੰਬਾਂ ਦੀ ਲੋਡਿੰਗ
ਅਜੀਤ ਡੈਸਕ
21-07-2026