03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਉਡੀਕ ਸੂਚੀ ਵਾਲੇ ਯਾਤਰੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਭਾਰਤੀ ਰੇਲਵੇ ਦੀ ‘ਵਿਕਲਪ’ ਸਹੂਲਤ

Ad Position 21
No active advertisement
ਅਜੀਤ ਡੈਸਕ 21-07-2026

ਫ਼ਿਰੋਜ਼ਪੁਰ, 20 ਜੁਲਾਈ (ਰਾਕੇਸ਼ ਚਾਵਲਾ)-ਭਾਰਤੀ ਰੇਲਵੇ ਦੁਆਰਾ ਆਨਲਾਈਨ ਰਿਜ਼ਰਵ ਟਿਕਟ ’ਤੇ ਯਾਤਰਾ ਕਰਨ ਵਾਲੇ ਉਡੀਕ ਸੂਚੀ ਦੇ ਯਾਤਰੀਆਂ ਦੀ ਸੁਵਿਧਾ ਲਈ ਸ਼ੁਰੂ ਕੀਤੀ ਗਈ ‘‘ਵਿਕਲਪ’’ ਯੋਜਨਾ ਯਾਤਰੀਆਂ ਨੂੰ ਵਧੇਰੇ ਸੁਵਿਧਾਜਨਕ ਅਤੇ ਯਕੀਨੀ ਯਾਤਰਾ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਇਸ ਯੋਜਨਾ ਦੇ ਅਧੀਨ ਜੇਕਰ ਅਸਲ ਰੇਲਗੱਡੀ ਵਿਚ ਰਿਜ਼ਰਵ ਸੀਟ ਉਪਲਬਧ ਨਹੀਂ ਹੋ ਪਾਉਂਦੀ, ਤਾਂ ਯਾਤਰੀਆਂ ਨੂੰ ਉਨ੍ਹਾਂ ਦੀ ਸਹਿਮਤੀ ਦੇ ਆਧਾਰ ’ਤੇ ਉਸੇ ਰੂਟ ਦੀ ਕਿਸੇ ਹੋਰ ਢੁਕਵੀਂ ਰੇਲਗੱਡੀ ਜਾਂ ਉਸੇ ਰੇਲਗੱਡੀ ਦੀ ਕਿਸੇ ਹੋਰ ਮਿਤੀ ਵਿਚ ਉਪਲਬਧ ਸੀਟ ’ਤੇ ਬਿਨਾਂ ਕਿਸੇ ਵਾਧੂ ਫ਼ੀਸ ਦੇ ਸਮਾਯੋਜਨ ਕੀਤਾ ਜਾਂਦਾ ਹੈ। ਇਹ ਸੁਵਿਧਾ ਕੇਵਲ ਆਈ.ਆਰ.ਸੀ.ਟੀ.ਸੀ. ਦੇ ਮਾਧਿਅਮ ਨਾਲ ਆਨਲਾਈਨ ਬੁੱਕ ਕੀਤੀਆਂ ਗਈਆਂ ਰਿਜ਼ਰਵ ਟਿਕਟਾਂ ’ਤੇ ਹੀ ਉਪਲਬਧ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਰੇਲਗੱਡੀਆਂ ਵਿਚ ਉਪਲਬਧ ਖ਼ਾਲੀ ਸੀਟਾਂ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣਾ, ਉਡੀਕ ਸੂਚੀ ਵਾਲੇ ਯਾਤਰੀਆਂ ਨੂੰ ਯਾਤਰਾ ਦਾ ਮੌਕਾ ਦੇਣਾ ਅਤੇ ਸੀਟਾਂ ਦੀ ਬੇਲੋੜੀ ਖਾਲੀਪਨ ਨੂੰ ਘਟਾਉਣਾ ਹੈ।

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਦੇ ਮਨਿਸਟਰ ਔਨ ਸੈਮ ਰੇ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਦੇ ਇਤਿਹਾਸ ’ਚ ਨਿਵੇਕਲੀ ਪਹਿਲ, ਅੰਮ੍ਰਿਤਸਰ ਤੋਂ ਪਹਿਲੀ ਵਾਰ ਸੇਬ ਅਤੇ ਲੁਧਿਆਣਾ ਤੋਂ ਪਹਿਲੀ ਵਾਰ ਅੰਬਾ...
Ad Position 24
No active advertisement