03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਿੱਖਿਆ ਬੋਰਡ ਨੇ 8ਵੀਂ ਤੋਂ 12ਵੀਂ ਸ਼੍ਰੇਣੀਆਂ ’ਚ ਦਾਖ਼ਲੇ ਦੀ ਅੰਤਿਮ ਤਰੀਕ 8 ਅਗਸਤ ਤੱਕ ਵਧਾਈ

Ad Position 21
No active advertisement
ਅਜੀਤ ਡੈਸਕ 21-07-2026

ਐੱਸ. ਏ. ਐੱਸ. ਨਗਰ, 20 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੋਂ 12ਵੀਂ ਸ਼੍ਰੇਣੀਆਂ ‘ਚ ਦਾਖ਼ਲੇ ਦੀ ਅੰਤਿਮ ਮਿਤੀ ‘ਚ ਮੁੜ ਵਾਧਾ ਕਰਦਿਆਂ 8 ਅਗਸਤ ਆਖ਼ਰੀ ਤਰੀਕ ਨਿਰਧਾਰਤ ਕੀਤੀ ਗਈ ਹੈ। ਇਸ ਸੰਬੰਧੀ ਬੋਰਡ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਪੰਜਾਬ ਰਾਜ ਦੇ ਜ਼ਿਆਦਾਤਰ ਅਧਿਆਪਕਾਂ ਦੀ ਬੀ. ਐਲ. ਓ., ਐਸ. ਆਈ. ਆਰ., ਡਰੱਗ ਸਰਵੇ, ਸੈਕਟਰ ਆਫ਼ੀਸਰ ਤੇ ਸੁਪਰਵਾਈਜ਼ਰ ਵਜੋਂ ਡਿਊਟੀਆਂ ਲੱਗੀਆਂ ਹੋਣ ਕਾਰਨ ਸੈਸ਼ਨ 2026-27 ਲਈ 8ਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਦਾਖ਼ਲੇ ਦੀ ਅੰਤਿਮ ਮਿਤੀ 24 ਜੁਲਾਈ ਦੀ ਬਜਾਏ 8 ਅਗਸਤ ਨਿਰਧਾਰਤ ਕੀਤੀ ਗਈ ਹੈ ਅਤੇ ਨਾਲ ਹੀ 8ਵੀਂ ਤੋਂ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਕਰਨ ਸੰਬੰਧੀ ਫ਼ੀਸ ਜਮ੍ਹਾਂ ਕਰਵਾਉਣ ਲਈ ਪਹਿਲਾਂ ਜਾਰੀ ਕੀਤੇ ਗਏ ਵੇਰਵਿਆਂ ਦੀ ਲਗਾਤਾਰਤਾ ਵਿਚ ਵਾਧਾ/ਤਬਦੀਲੀ ਕਰਦਿਆਂ ਹੁਣ ਯੂਨੀਫਾਈਡ ਸਟੂਡੈਂਟ ਰਜਿਸਟ੍ਰੇਸ਼ਨ ਪੋਰਟਲ ਵਿਚ ਵਿਦਿਆਰਥੀਆਂ ਦੀ ਐਂਟਰੀ ਕੇਵਲ ਦਾਖ਼ਲੇ ਦੀ ਅੰਤਿਮ ਮਿਤੀ 8 ਅਗਸਤ ਤੱਕ ਹੀ ਕੀਤੀ ਜਾ ਸਕੇਗੀ। ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਦੀਆਂ ਮਿਤੀਆਂ ਦੇ ਸੋਧੇ ਹੋਏ ਵੇਰਵਿਆਂ ਅਨੁਸਾਰ 8ਵੀਂ ਤੋਂ 12ਵੀਂ ਸ਼੍ਰੇਣੀ ਦੀ ਆਫ-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 3 ਅਗਸਤ, ਆਫ-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 8 ਅਗਸਤ, ਆਨ-ਲਾਈਨ ਐਂਟਰੀ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 8 ਅਗਸਤ ਨਿਰਧਾਰਤ ਕੀਤੀ ਗਈ ਹੈ, ਜਦਕਿ 2 ਹਜ਼ਾਰ ਰੁ. ਪ੍ਰਤੀ ਵਿਦਿਆਰਥੀ ਲੇਟ ਫ਼ੀਸ ਨਾਲ ਐਪਲੀਕੇਸ਼ਨ ਚਾਲੂ ਕਰਨ ਦੀ ਮਿਤੀ 9 ਅਗਸਤ, ਆਫ-ਲਾਈਨ ਫ਼ੀਸ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 26 ਅਗਸਤ, ਆਫ-ਲਾਈਨ ਫ਼ੀਸ ਚਲਾਨ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਅਗਸਤ ਅਤੇ ਆਨ-ਲਾਈਨ ਐਂਟਰੀ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਅਗਸਤ ਨਿਰਧਾਰਤ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਹੱਜ ਯਾਤਰਾ-2027 ਲਈ ਫਾਰਮ ਭਰਨ ਦੀ ਆਖਰੀ ਤਰੀਕ ਵਧ ਕੇ 24 ਜੁਲਾਈ ਹੋਈ ਅਗਲੀ ਖ਼ਬਰ ਐਫ਼.ਸੀ.ਆਈ. ਦੇ ਗੁਦਾਮਾਂ ’ਚ ਚੌਲਾਂ ਦਾ ਅੰਬਾਰ
Ad Position 24
No active advertisement