ਅੰਮ੍ਰਿਤਸਰ, 20 ਜੁਲਾਈ (ਹਰਮਿੰਦਰ ਸਿੰਘ)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ‘ਚ ਹਲਕੀ ਤੋਂ ਭਾਰੀ ਬਰਸਾਤ ਹੋਈ। ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ। ਅਗਲੇ ਦਿਨਾਂ ‘ਚ ਵੀ ਇਨ੍ਹਾਂ ਦੋਵੇਂ ਸੂਬਿਆਂ ਅਤੇ ਰਾਜਧਾਨੀ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਔਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦਾ ਫਰੀਦਕੋਟ ਅੱਜ ਵੀ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਸੂਬੇ ‘ਚ ਸਭ ਤੋਂ ਜ਼ਿਆਦਾ ਸੀ। ਜਦੋਂ ਕਿ ਸੂਬੇ ਦੇ ਬਾਕੀ ਇਲਾਕਿਆਂ ‘ਚ 1.3 ਡਿਗਰੀ ਸੈਲਸੀਅਸ ਤੋਂ ਲੈ ਕੇ 7.4 ਡਿਗਰੀ ਸੈਲਸੀਅਸ ਤੱਕ ਤਾਪਮਾਨ ਘੱਟ ਰਿਹਾ। ਇਸ ਦੌਰਾਨ ਪੰਜਾਬ ਦੇ ਰੂਪਨਗਰ ‘ਚ 20.5 ਮਿਲੀਮੀਟਰ, ਹੁਸ਼ਿਆਰਪੁਰ ‘ਚ 13.0 ਮਿਲੀਮੀਟਰ, ਪਠਾਨਕੋਟ ‘ਚ 9 ਮਿਲੀਮੀਟਰ, ਮੋਹਾਲੀ ‘ਚ 11.5 ਮਿਲੀਮੀਟਰ, ਲੁਧਿਆਣਾ ‘ਚ 10.5 ਮਿਲੀਮੀਟਰ ਤੱਕ ਮੀਂਹ ਪਿਆ। ਇਸੇ ਦੌਰਾਨ ਚੰਡੀਗੜ੍ਹ ‘ਚ 22.6 ਮਿਲੀਮੀਟਰ ਤੱਕ ਬਰਸਾਤ ਦਰਜ ਕੀਤੀ ਗਈ। ਅਗਲੇ 24 ਘੰਟਿਆਂ ਵਿਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ‘ਚ ਗਰਜ ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਅਤੇ ਦਰਮਿਆਨੀ ਬਰਸਾਤ ਹੋਣ ਦੀ ਸੰਭਾਵਨਾ ਹੈ।
ਪੰਜਾਬ, ਹਰਿਆਣਾ ਦੇ ਕਈ ਹਿੱਸਿਆਂ ’ਚ ਪਿਆ ਮੀਂਹ, 22 ਤੱਕ ਪਵੇਗਾ ਭਾਰੀ ਮੀਂਹ
ਅਜੀਤ ਡੈਸਕ
21-07-2026