09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਕਈ ਥਾਈਂ ਭਾਰੀ ਮੀਂਹ

Ad Position 21
No active advertisement
ਅਜੀਤ ਡੈਸਕ 22-07-2026

ਤਾਪਮਾਨ ’ਚ ਗਿਰਾਵਟ ਆਉਣ ਕਾਰਨ ਮੌਸਮ ਹੋਇਆ ਖ਼ੁਸ਼ਗਵਾਰ
ਅੰਮ੍ਰਿਤਸਰ, 21 ਜੁਲਾਈ (ਹਰਮਿੰਦਰ ਸਿੰਘ)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਬਹੁਤ ਸਾਰੇ ਹਿੱਸਿਆਂ ‘ਚ ਭਾਰੀ ਮੀਂਹ ਪੈਣ ਨਾਲ ਤਾਪਮਾਨ ‘ਚ ਆਈ ਗਿਰਾਵਟ ਕਾਰਨ ਲੋਕਾਂ ਨੇ ਭਾਰੀ ਗਰਮੀ ਤੇ ਹੁੰਮਤ ਤੋਂ ਰਾਹਤ ਮਹਿਸੂਸ ਕੀਤੀ। ਪੰਜਾਬ ਦੇ ਅੰਮ੍ਰਿਤਸਰ ਅਤੇ ਪਠਾਨਕੋਟ ਦੇ ਇਲਾਕੇ ਵਿਚ ਸਭ ਤੋਂ ਵਧੇਰੇ ਮੀਂਹ ਪਿਆ। ਹਰਿਆਣਾ ਦੇ ਪਲਵਲ ਦੇ ਇਲਾਕੇ ਵਿਚ ਭਾਰੀ ਮੀਂਹ ਪੈਣ ਦੀ ਖ਼ਬਰ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਦੋਵੇਂ ਸੂਬਿਆਂ ਅਤੇ ਇਨ੍ਹਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਖੇ ਭਾਰੀ ਅਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ। ਲੰਘੇ 24 ਘੰਟਿਆਂ ‘ਚ ਪੰਜਾਬ ਦੇ ਅੰਮ੍ਰਿਤਸਰ ‘ਚ 195.4 ਮਿਲੀਮੀਟਰ ਤੱਕ ਮੀਂਹ ਪਿਆ। ਇਸ ਤਰ੍ਹਾਂ ਪਠਾਨਕੋਟ ‘ਚ 25.5 ਮਿਲੀਮੀਟਰ ਤੋਂ ਲੈ ਕੇ 144.5 ਮਿਲੀਮੀਟਰ, ਗੁਰਦਾਸਪੁਰ ‘ਚ 88.2 ਮਿਲੀਮੀਟਰ, ਨਵਾਂ ਸ਼ਹਿਰ ‘ਚ 43.1 ਮਿਲੀਮੀਟਰ, ਬਠਿੰਡਾ ‘ਚ 11.6 ਮਿਲੀਮੀਟਰ, ਰੂਪ ਨਗਰ ‘ਚ 16.5 ਮਿਲੀਮੀਟਰ ਤੱਕ ਮੀਂਹ ਪਿਆ। ਇਸੇ ਦੌਰਾਨ ਹੀ ਹਰਿਆਣਾ ਦੇ ਪਲਵਲ ‘ਚ 103 ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਚੰਡੀਗੜ੍ਹ ‘ਚ 2.0 ਮਿਲੀਮੀਟਰ ਤੋਂ ਲੈ ਕੇ 25.6 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ। ਮੀਂਹ ਦੇ ਕਾਰਨ ਪੰਜਾਬ ‘ਚ ਆਮ ਨਾਲੋਂ ਤਾਪਮਾਨ ‘ਚ 0.9 ਡਿਗਰੀ ਸੈਲਸੀਅਸ ਤੋਂ ਲੈ ਕੇ 4.8 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਹਰ ਮੋਰਚੇ ’ਤੇ ਨਾਕਾਮ-ਰਾਣਾ ਕੇ.ਪੀ. ਸਿੰਘ ਅਗਲੀ ਖ਼ਬਰ ਹੜ੍ਹਾਂ ਨੇ ਲਹਿੰਦੇ ਪੰਜਾਬ, ਖ਼ੈਬਰ ਪਖਤੂਨਖਵਾ ਤੇ ਪੀ. ਓ. ਕੇ. ’ਚ ਮਚਾਈ ਤਬਾਹੀ
Ad Position 24