07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੰਤ ਗਿਆਨੀ ਹਰਨਾਮ ਸਿੰਘ ਖ਼ਲਸਾ ਦੀ ਅਗਵਾਈ ਹੇਠ ਦਮਦਮੀ ਟਕਸਾਲ ਸੇਵਕ ਜਥੇ ਦੀ ਸਥਾਪਨਾ

Ad Position 21
No active advertisement
ਅਜੀਤ ਡੈਸਕ 23-07-2026
ਚੌਕ ਮਹਿਤਾ, 22 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਪੰਥ ਲਈ ਚੁਣੌਤੀ ਬਣੇ ਬਹੁਤ ਸਾਰੇ ਸਮਾਜਿਕ ਤੇ ਪੰਥਕ ਮਸਲਿਆਂ ‘ਤੇ ਸੰਗਠਿਤ ਢੰਗ ਨਾਲ ਕੰਮ ਕਰਨ ਦੇ ਉਦੇਸ਼ ਨਾਲ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਹੇਠ ਦਮਦਮੀ ਟਕਸਾਲ ਸੇਵਕ ਜਥਾ ਨਾਮੀ ਨਵੇਂ ਸੰਗਠਨ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ, ਨੌਜਵਾਨਾਂ ਨੂੰ ਗੁਰਬਾਣੀ, ਗੁਰਮਤਿ ਤੇ ਸਿੱਖ ਇਤਿਹਾਸ ਨਾਲ ਜੋੜਨਾ, ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਉਣਾ ਤੇ ਧਰਮ ਪਰਿਵਰਤਨ ਵਰਗੇ ਮਸਲਿਆਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ਹੋਵੇਗਾ। ਦਮਦਮੀ ਟਕਸਾਲ ਮੁਖੀ ਵਲੋਂ ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ, ਜ਼ੋਨਾਂ ਤੇ ਇਕਾਈਆਂ ਲਈ ਪ੍ਰਧਾਨਾਂ, ਮੀਤ ਪ੍ਰਧਾਨਾਂ, ਕਾਨੂੰਨੀ ਤੇ ਮੀਡੀਆ ਸਲਾਹਕਾਰਾਂ, ਪ੍ਰੈੱਸ ਸਕੱਤਰਾਂ ਤੇ ਹੋਰ ਅਹੁਦੇਦਾਰਾਂ ਦੇ ਕੀਤੇ ਗਏ ਐਲਾਨ ਅਨੁਸਾਰ ਜਥੇਦਾਰ ਗੁਰਮੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਦਾ ਕਾਨੂੰਨੀ ਤੇ ਮੀਡੀਆ ਸਲਾਹਕਾਰ, ਹਰਿਆਣਾ ਪ੍ਰਧਾਨ ਕੁਲਦੀਪ ਸਿੰਘ ਤਲੋਕੇਵਾਲਾ, ਹਰਿਆਣਾ ਮੀਤ ਪ੍ਰਧਾਨ ਤੇ ਧਰਮ ਪ੍ਰਚਾਰ ਚੇਅਰਮੈਨ ਬਾਬਾ ਗੁਰਜੰਟ ਸਿੰਘ ਤੇ ਚੰਡੀਗੜ੍ਹ ਪ੍ਰਧਾਨ ਭਾਈ ਤਰਲੋਚਨ ਸਿੰਘ ਨਾਭਾ ਸਾਹਿਬ ਨੂੰ ਬਣਾਇਆ ਗਿਆ ਹੈ। ਇਸਦੇ ਨਾਲ ਹੀ ਆਤਮਾ ਸਿੰਘ ਨੂੰ ਪ੍ਰਧਾਨ ਮਾਲਵਾ ਜ਼ੋਨ, ਭਾਈ ਜਸਨੂਰ ਸਿੰਘ ਨੂੰ ਮੀਤ ਪ੍ਰਧਾਨ ਮਾਲਵਾ ਜ਼ੋਨ, ਗੁਰਤੇਜ ਸਿੰਘ ਨੂੰ ਪ੍ਰੈਸ ਸਕੱਤਰ ਮਾਲਵਾ ਜ਼ੋਨ ਲਗਾਉਂਦੇ ਹੋਏ ਜ਼ਿਲ੍ਹਾ ਪ੍ਰਧਾਨਾਂ ਵਜੋਂ ਅੰਮ੍ਰਿਤਸਰ ਤੋਂ ਸੁਖਲਾਲ ਸਿੰਘ ਬਾਸਰਕੇ, ਤਰਨ ਤਾਰਨ ਤੋਂ ਅਵਤਾਰ ਸਿੰਘ ਮਾਲੂਵਾਲ, ਗੁਰਦਾਸਪੁਰ ਤੋਂ ਗਿਆਨੀ ਗੁਰਪ੍ਰੀਤ ਸਿੰਘ ਵੈਦ, ਪਠਾਨਕੋਟ ਤੋਂ ਡਾ. ਅਵਤਾਰ ਸਿੰਘ ਬੁੱਟਰ, ਜਲੰਧਰ ਤੋਂ ਕਰਮਜੀਤ ਸਿੰਘ (ਡਿਪਟੀ ਪਰਾਗਪੁਰ), ਹੁਸ਼ਿਆਰਪੁਰ ਤੋਂ ਗਿਆਨੀ ਤਰਲੋਚਨ ਸਿੰਘ ਸਹਾਏਪੁਰ, ਕਪੂਰਥਲਾ ਤੋਂ ਸੁਖਜੀਤ ਸਿੰਘ ਢੱਪਈ, ਬਠਿੰਡਾ ਤੋਂ ਭਾਈ ਜਗਤਾਰ ਸਿੰਘ ਸੇਖੂ, ਸੰਗਰੂਰ ਤੋਂ ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਮੋਗਾ ਤੋਂ ਬਲਰਾਜ ਸਿੰਘ ਭਿੰਡਰ ਕਲਾਂ, ਬਰਨਾਲਾ ਤੋਂ ਸਤਪਾਲ ਸਿੰਘ ਭੂਰੇ, ਮਾਲੇਰਕੋਟਲਾ ਤੋਂ ਮਹਿੰਦਰ ਸਿੰਘ ਨਾਰੀਕੇ, ਫਾਜ਼ਿਲਕਾ ਤੋਂ ਪੂਰਨ ਸਿੰਘ ਜਲਾਲਾਬਾਦ, ਫਿਰੋਜ਼ਪੁਰ ਤੋਂ ਹਰਪਾਲ ਸਿੰਘ ਮੱਲਾਂਵਾਲਾ, ਸ੍ਰੀ ਮੁਕਤਸਰ ਸਾਹਿਬ ਤੋਂ ਸੁਖਵਿੰਦਰ ਸਿੰਘ ਸਰਪੰਚ ਸੁਖਨਾ ਅਬਲੂ, ਰੂਪਨਗਰ ਤੋਂ ਪਿਆਰ ਸਿੰਘ ਝਲੀਆਂ, ਫ਼ਰੀਦਕੋਟ ਤੋਂ ਭੋਲਾ ਸਿੰਘ ਬੁਢੀਮਾਲ, ਫਤਿਹਗੜ੍ਹ ਸਾਹਿਬ ਤੋਂ ਭਾਈ ਸਤਵਿੰਦਰ ਸਿੰਘ ਭੜੀ, ਸ਼ਹੀਦ ਭਗਤ ਸਿੰਘ ਨਗਰ ਤੋਂ ਦਵਿੰਦਰ ਸਿੰਘ ਬੰਗਾ, ਪਟਿਆਲਾ ਤੋਂ ਜਸਵਿੰਦਰ ਸਿੰਘ ਮਾਂਗਟ, ਮੁਹਾਲੀ ਤੋਂ ਭਾਈ ਸਿਮਰਨਜੀਤ ਸਿੰਘ ਸਹੋੜਾ, ਮਾਨਸਾ ਤੋਂ ਜਥੇਦਾਰ ਬੂਟਾ ਸਿੰਘ ਮਾਖਾ, ਸਰਦੂਲਗੜ੍ਹ ਤੋਂ ਗੁਰਪਿਆਰ ਸਿੰਘ ਤੇ ਜੈਤੋ ਤੋਂ ਗਿਆਨੀ ਬਚਨ ਸਿੰਘ, ਫਤਿਆਬਾਦ ਤੋਂ ਭਾਈ ਗੁਰਨਾਮ ਸਿੰਘ ਦੀ ਚੋਣ ਕੀਤੀ ਗਈ ਹੈ, ਜਦਕਿ ਭਾਈ ਪ੍ਰਗਟ ਸਿੰਘ ਨੂੰ ਹਲਕਾ ਪ੍ਰਧਾਨ ਕਾਲਿਆਂਵਾਲੀ, ਗੁਰਮੀਤ ਸਿੰਘ ਨੂੰ ਬਲਾਕ ਪ੍ਰਧਾਨ ਬਡਾਗੁੜਾ, ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ ਬਡਾਗੁੜਾ ਅਤੇ ਬਾਬਾ ਬੱਗਾ ਸਿੰਘ ਨੂੰ ਬਲਾਕ ਪ੍ਰਧਾਨ ਔਡਾਂ ਨਿਯੁਕਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਪੂਸਾ ਬਾਸਮਤੀ 1509 ਕਿਸਮ ਜੁਲਾਈ ਅੰਤ ਤੱਕ ਲਗਾ ਸਕਦੇ ਹਨ-ਡਾ. ਸੀ.ਐਚ. ਰਾਓ ਅਗਲੀ ਖ਼ਬਰ ਸਫ਼ਾਈ ਕਾਮਿਆਂ ’ਤੇ ਲਾਠੀਚਾਰਜ ਮਾਮਲੇ ’ਚ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦਾ ਸਖ਼ਤ ਰੁਖ਼
Ad Position 24
No active advertisement