ਸਾਡੇ ਨੌਜਵਾਨ ਚਾਹੁੰਦੇ ਹਨ ਕਿ ਭਾਰਤ ਦੁਨੀਆ ਦੀ ਅਗਵਾਈ ਕਰੇ-ਭਾਗਵਤ
ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਆਰ. ਐਸ.
ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦਾ ਹਰੇਕ ਨਾਗਰਿਕ ਇਕੋ ‘ਕੁਟੁੰਬ’ (ਪਰਿਵਾਰ) ਦਾ ਹਿੱਸਾ ਹੈ, ਭਾਵੇਂ ਕਿ ਕੁਝ ਮਤਭੇਦ ਹੋਣਾ ਸੁਭਾਵਿਕ ਹੈ। ਇਥੇ ਆਰ. ਐਸ. ਐਸ. ਦੇ ਇਕ ਸਮਾਗਮ ‘ਰਾਸ਼ਟਰ ਵੰਦਨਮ’ ’ਚ ਬੋਲਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਨੌਜਵਾਨ ਚਾਹੁੰਦੇ ਹਨ ਕਿ ਭਾਰਤ ਦੁਨੀਆ ਦਾ ਸਭ ਤੋਂ ਸਰਵੋਤਮ ਦੇਸ਼ ਬਣੇ ਅਤੇ ਉਹ ਰਾਸ਼ਟਰ-ਪਹਿਲਾਂ ਦੇ ਦਰਸ਼ਨ ’ਚ ਵਿਸ਼ਵਾਸ ਰੱਖਦੇ ਹਨ। ਭਾਗਵਤ ਨੇ ਕਿਹਾ ਕਿ ਆਰ. ਐਸ. ਐਸ. ਵਰਕਰਾਂ ਨੂੰ ਲੋਕਾਂ ਦਾ ਦੁੱਖ-ਦਰਦ ਦੇਖ ਕੇ ਸਮਾਜ ਲਈ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।