29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜੇਲ੍ਹ ਵਿਚ ਢੁਕਵਾਂ ਇਲਾਜ ਨਾ ਮਿਲਣ ’ ਤੇ ਯਾਸੀਨ ਮਲਿਕ ਨੇ ਦਿੱਲੀ ਹਾਈ ਕੋਰਟ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 29 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 30-11-2026
ਨਵੀਂ ਦਿੱਲੀ, 29 ਨਵੰਬਰ (ਪੀ. ਟੀ. ਆਈ.)-ਤਿਹਾੜ ਜੇਲ੍ਹ ਵਿਚ ਬੰਦ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਨੇ ਆਪਣੀ ਵਿਗੜ ਰਹੀ ਸਿਹਤ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਚਿੱਠੀ ਲਿਖੀ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਵਿਚ ਉਸ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਅਤੇ ਢੁੱਕਵਾਂ ਇਲਾਜ ਨਹੀਂ ਮਿਲ ਰਿਹਾ । 2017 ਦੇ ਅੱਤਵਾਦੀ ਫੰਡਿੰਗ ਤੇ ਸਾਜ਼ਿਸ਼ ਮਾਮਲੇ ਵਿਚ ਜੇਲ੍ਹ ਵਿਚ ਬੰਦ ਮਲਿਕ ਨੇ ਆਪਣੀ ਚਾਰ ਪੰਨਿਆਂ ਦੀ ਚਿੱਠੀ ਵਿਚ ਦੱਸਿਆ ਕਿ ਉਹ ਦਿਲ, ਗੁਰਦਿਆਂ ਤੇ ਕੰਨਾਂ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ । ਉਸ ਨੇ ਕਿਹਾ ਕਿ ਉਸ ਨੂੰ ਲਗਾਤਾਰ ਮਾਹਿਰ ਡਾਕਟਰਾਂ ਦੀ ਨਿਗਰਾਨੀ ਅਤੇ ਇਲਾਜ ਦੀ ਲੋੜ ਹੈ । ਮਲਿਕ ਮੁਤਾਬਕ ਜੁਲਾਈ 2023 ਤੋਂ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਉਸ ਦੀਆਂ ਮੈਡੀਕਲ ਜਾਂਚਾਂ ਤੇ ਟੈਸਟ ਬੰਦ ਕਰ ਦਿੱਤੇ ਗਏ ਹਨ । ਇਸ ਤੋਂ ਬਾਅਦ ਉਸ ਨੂੰ ਸਿਰਫ਼ ਚਾਰ ਵਾਰ ਹੀ ਜੇਲ੍ਹ ਤੋਂ ਬਾਹਰ ਹਸਪਤਾਲ ਲਿਜਾਇਆ ਗਿਆ ਹੈ । ਉਸ ਨੇ ਦੱਸਿਆ ਕਿ 1992 ਵਿਚ ਏਮਜ਼, ਦਿੱਲੀ ਵਿਖੇ ਉਸ ਦੇ ਦਿਲ ਦੇ ਵਾਲਵ ਦੀ ਸਰਜਰੀ ਹੋਈ ਸੀ ਅਤੇ ਉਦੋਂ ਤੋਂ ਉਹ ਖੂਨ ਨੂੰ ਪਤਲਾ ਰੱਖਣ ਵਾਲੀ ਜੀਵਨ-ਰੱਖਿਅਕ ਦਵਾਈ ਲੈ ਰਿਹਾ ਹੈ । ਉਸ ਨੇ ਆਪਣੇ ਪੀ.ਟੀ. ਤੇ ਆਈ.ਐਨ.ਆਰ. ਟੈਸਟਾਂ ਦੀਆਂ ਰਿਪੋਰਟਾਂ ਵਿਚ ਉਤਾਰ-ਚੜ੍ਹਾਅ ਬਾਰੇ ਵੀ ਚਿੰਤਾ ਜਤਾਈ । ਮਲਿਕ ਨੇ ਆਪਣੇ ਕੰਨਾਂ ਅਤੇ ਗੁਰਦਿਆਂ ਦੀਆਂ ਪੁਰਾਣੀਆਂ ਸਰਜਰੀਆਂ ਦਾ ਵੀ ਜ਼ਿਕਰ ਕੀਤਾ । ਮਲਿਕ ਨੇ ਚਿੱਠੀ ਰਾਹੀਂ ਆਪਣੀ ਸਿਹਤ ਅਤੇ ਮਨੁੱਖੀ ਤੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਲਈ ਹਾਈ ਕੋਰਟ ਤੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀ . ਜੇ . ਪੀ . ਆਗੂ ਸੌਰਭ ਦਾਸ ਵਲੋਂ ਹੱਦਬੰਦੀ ਬਿੱਲ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀਰ ਗੋਵਰਧਨਪੁਰ ਵਿਖੇ ਕੀਰਤਨ ਦਰਬਾਰ ਕਰਵਾਇਆ
Ad Position 24