07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਿਸਾਨ ਪੂਸਾ ਬਾਸਮਤੀ 1509 ਕਿਸਮ ਜੁਲਾਈ ਅੰਤ ਤੱਕ ਲਗਾ ਸਕਦੇ ਹਨ-ਡਾ. ਸੀ.ਐਚ. ਰਾਓ

Ad Position 21
No active advertisement
ਅਜੀਤ ਡੈਸਕ 23-07-2026
ਪਟਿਆਲਾ, 22 ਜੁਲਾਈ (ਭਗਵਾਨ ਦਾਸ)-ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਘਟਿਆ ਹੈ| ਪਿਛਲੇ ਸਾਲ 7 ਕੁ ਲੱਖ ਹੈਕਟੇਅਰ ਰਕਬੇ ’ਤੇ ਬਾਸਮਤੀ ਦੀ ਕਾਸ਼ਤ ਹੋਈ ਸੀ ਅਤੇ ਝੋਨਾ 25.90 ਲੱਖ ਹੈਕਟੇਅਰ ਤੇ ਬੀਜਿਆ ਗਿਆ ਸੀ| ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ.ਸੀ.ਏ.ਆਰ.) ਦੇ ਡਾਇਰੈਕਟਰ ਡਾ. ਸੀ.ਐੱਚ. ਸ੍ਰੀਨਿਵਾਸਾ ਰਾਓ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅੰਤ (31 ਜੁਲਾਈ) ਤੱਕ ਬਾਸਮਤੀ ਦੀ ਪੂਸਾ ਬਾਸਮਤੀ 1509 ਕਿਸਮ ਲਾਹੇਵੰਦ ਲਗਾ ਸਕਦੇ ਹਨ| ਜੋ ਪੱਕਣ ਨੂੰ ਥੋੜ੍ਹਾ ਸਮਾਂ ਲੈਂਦੀ ਹੈ ਅਤੇ ਇਸ ਦਾ ਚੌਲ ਬਰਾਮਦ ਕੀਤਾ ਜਾਂਦਾ ਹੈ| ਇਹ ਕਿਸਮ ਲੁਆਈ ਉਪਰੰਤ 95 ਦਿਨਾਂ ’ਚ ਪੱਕ ਜਾਂਦੀ ਹੈ| ਪਨੀਰੀ ਕੇਵਲ 20-25 ਦਿਨਾਂ ਦੀ ਹੀ ਖੇਤ ’ਚ ਲਗਾਈ ਜਾ ਸਕਦੀ ਹੈ| ਇਹ ਕਿਸਮ ਆਈ. ਏ.ਆਰ.ਆਈ. ਵਲੋਂ ਵਿਕਸਿਤ ਕੀਤੀ ਗਈ ਹੈ, ਜਿਸ ਦੀਆਂ ਕਿਸਮਾਂ ਬਾਸਮਤੀ ਦੀ ਕਾਸ਼ਤ ਥੱਲੇ ਕੁੱਲ ਰਕਬੇ ਵਿਚੋਂ 80 ਫ਼ੀਸਦੀ ਰਕਬੇ ’ਤੇ ਬੀਜੀਆਂ ਜਾਂਦੀਆਂ ਹਨ| ਕਿਸਾਨਾਂ ਨੂੰ ਜੋ ਡਰ ਹੈ ਕਿ ਪੱਛਮੀ ਏਸ਼ੀਆ ’ਚ ਈਰਾਨ ਅਤੇ ਅਮਰੀਕਾ ਦਰਮਿਆਨ ਹੋ ਰਹੀ ਜੰਗ ਕਾਰਨ ਬਾਸਮਤੀ ਦੀ ਬਰਾਮਦ ਨਹੀਂ ਹੋਵੇਗੀ, ਉਹ ਬਾਸਮਤੀ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਨਾਮਵਰ ਬਰਾਮਦਕਾਰ ਵਿਜੇ ਸੇਤੀਆ ਅਨੁਸਾਰ ਬੇਬੁਨਿਆਦ ਹੈ| ਬਾਸਮਤੀ ਚੌਲ ਹੁਣ ਵੀ ਘਰੇਲੂ ਮੰਡੀ ’ਚ 90 ਰੁਪਏ ਪ੍ਰਤੀ ਕਿੱਲੋ ਤੱਕ ਵਿੱਕ ਰਿਹਾ ਹੈ| ਬਾਸਮਤੀ ਚੌਲ ਦੀ ਮੰਗ ਬਰਕਰਾਰ ਹੈ|
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਅੱਤਵਾਦ ਸੂਚਕ ਅੰਕ ’ਚ ਪਹਿਲੇ ਸਥਾਨ ’ਤੇ ਪਹੁੰਚਿਆ ਪਾਕਿ ਅਗਲੀ ਖ਼ਬਰ ਸੰਤ ਗਿਆਨੀ ਹਰਨਾਮ ਸਿੰਘ ਖ਼ਲਸਾ ਦੀ ਅਗਵਾਈ ਹੇਠ ਦਮਦਮੀ ਟਕਸਾਲ ਸੇਵਕ ਜਥੇ ਦੀ ਸਥਾਪਨਾ
Ad Position 24
No active advertisement