07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭੋਗ ’ਤੇ ਵਿਸ਼ੇਸ਼-ਐਡਵੋਕੇਟ ਮਨਦੀਪ ਕੌਰ ਸੰਧੂ

Ad Position 21
No active advertisement
ਅਜੀਤ ਡੈਸਕ 26-07-2026

ਰਾਏਕੋਟ-ਇਸ ਰੰਗਲੀ ਦੁਨੀਆਂ ’ਤੇ ਮਨੁੱਖਾਂ ਦਾ ਆਉਣਾ-ਜਾਣਾ ਬਣਿਆ ਹੋਇਆ ਹੈ, ਪ੍ਰੰਤੂ ਕੁਝ ਲੋਕਾਂ ਦੀਆਂ ਯਾਦਾਂ ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਧੜਕਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਚੰਗੀ ਸ਼ਖ਼ਸੀਅਤ ਦੇ ਮਾਲਕ ਸਨ, ਐਡਵੋਕੇਟ ਬੀਬੀ ਮਨਦੀਪ ਕੌਰ ਸੰਧੂ। ਉਨ੍ਹਾਂ ਦਾ ਜਨਮ ਪੰਜਾਬ ਦੀ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਮਕਡੋਨਾ ਕਲਾਂ ਦੇ ਪਿਤਾ ਸ. ਲਾਭ ਸਿੰਘ ਧਾਲੀਵਾਲ (ਆਈ.ਜੀ. ਜੇਲ੍ਹਾਂ) ਦੇ ਗ੍ਰਹਿ ਤੇ ਮਾਤਾ ਨਵਜੋਤ ਕੌਰ ਦੀ ਕੁੱਖੋਂ 8 ਦਸੰਬਰ 1964 ਨੂੰ ਨਾਨਕੇ ਪਿੰਡ ਸਿੰਘ ਭਗਵਾਨਪੁਰਾ ਵਿਖੇ ਹੋਇਆ।ਆਪ ਨੇ ਮੁੱਢਲੀ ਪੜ੍ਹਾਈ ਉਪਰੰਤ ਲੁਧਿਆਣਾ ਦੇ ਗੌਰਮਿੰਟ ਕਾਲਜ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਤੋਂ ਉੱਚ ਵਿੱਦਿਆ ਹਾਸਲ ਕਰਕੇ ਐੱਮ.ਏ., ਐੱਲ.ਐੱਲ.ਬੀ. ਦੀ ਪੜ੍ਹਾਈ ਕੀਤੀ।ਆਪ ਜੀ ਦਾ ਗ੍ਰਹਿਸਥੀ ਜੀਵਨ ਉਸ ਵੇਲੇ ਦੇ ਨਾਮੀ ਸਿਆਸੀ ਪਰਿਵਾਰ ਸ਼ਿਆਮ ਸਿੰਘ ਸੰਧੂ ਦੇ ਸਪੁੱਤਰ ਬਲਵਿੰਦਰ ਸਿੰਘ ਸੰਧੂ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਆਪ ਦੀ ਕੁੱਖੋਂ ਇਕ ਧੀ ਮਹਿਕਦੀਪ ਕੌਰ ਸੰਧੂ ਨੇ ਜਨਮ ਲਿਆ, ਜਿਸ ਦਾ ਆਪ ਜੀ ਨੇ ਚੰਗਾ ਪਾਲਣ-ਪੋਸ਼ਣ ਕੀਤਾ ਅਤੇ ਉਸ ਨੂੰ ਐੱਮ.ਏ. ਅਤੇ ਐੱਲ.ਐੱਲ.ਬੀ. ਦੀ ਉਚੇਰੀ ਪੜ੍ਹਾਈ ਕਰਵਾ ਕੇ ਇਕ ਜ਼ਿੰਦਗੀ ਜਿਉਣ ਦੀ ਤਾਲੀਮ ਸਿਖਾਈ।ਆਪ ਨੇ ਆਪਣੀ ਧੀ ਐਡਵੋਕੇਟ ਮਹਿਕਦੀਪ ਕੌਰ ਸੰਧੂ ਦਾ ਵਿਆਹ ਰਣਜੋਧ ਸਿੰਘ ਨਾਲ ਕੀਤਾ। ਬੀਬੀ ਮਨਦੀਪ ਕੌਰ ਸੰਧੂ ਨੇ ਆਪਣੇ ਪਤੀ ਬਲਵਿੰਦਰ ਸਿੰਘ ਸੰਧੂ ਲਈ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿ ਕੇ ਵੱਡੇ ਕਾਰਜ ਕੀਤੇ, ਜਿਥੇ ਆਪ ਜੀ ਨੇ ਆਪਣੇ ਪਤੀ ਬਲਵਿੰਦਰ ਸਿੰਘ ਸੰਧੂ ਨੂੰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਕੌਂਸਲਰ ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ, ਉਥੇ ਹੀ ਆਪ 2 ਵਾਰ ਖ਼ੁਦ ਕੌਂਸਲਰ ਬਣ ਕੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹੇ। ਆਪ ਦੇ ਪਤੀ ਬਲਵਿੰਦਰ ਸਿੰਘ ਸੰਧੂ ਵਲੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਤਹਿਤ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਰਾਏਕੋਟ ਤੋਂ ਚੋਣ ਲੜ੍ਹੀ ਗਈ ਸੀ, ਜਿਸ ਵਿਚ ਆਪ ਜੀ ਨੇ ਮੋਹਰੀ ਰੋਲ ਨਿਭਾਇਆ। ਬਲਵਿੰਦਰ ਸਿੰਘ ਸੰਧੂ ਪਿਛਲੇ ਲੰਮੇ ਸਮੇਂ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਮਨਦੀਪ ਕੌਰ ਸੰਧੂ ਬਿਮਾਰੀ ਕਾਰਨ 17 ਜੁਲਾਈ 2026 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ਼ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਆਪ ਜੀ ਨਮਿੱਤ ਰੱਖੇ ਸਹਿਜ ਪਾਠ ਦਾ ਭੋਗ ਮਿਤੀ 26 ਜੁਲਾਈ 2026, ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ, ਸੈਕਟਰ-39 ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਦੁਪਹਿਰ 12:30 ਤੋਂ 1:30 ਵਜੇ ਤੱਕ ਪਵੇਗਾ।

–ਬਲਵਿੰਦਰ ਸਿੰਘ ਲਿੱਤਰ

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ’ਤੇ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਅਕਾਲੀ ਦਲ (ਬ) ਵਲੋਂ ਥਾਣਾ ਕਾਦੀਆਂ ਸਾਹਮਣੇ ਧਰਨਾ ਅਗਲੀ ਖ਼ਬਰ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਜਿੱਤ ਹੋਈ-‘ਆਪ’
Ad Position 24
No active advertisement